18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮਾਂ-ਧੀ ’ਤੇ ਫਾਇਰਿੰਗ ਕਰਨ ’ਤੇ ਭੈਣ-ਭਰਾ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 17 ਅਕਤੂਬਰ (ਪਰਮਜੀਤ ਜੋਸ਼ੀ)— ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਮਾਂ—ਧੀ ’ਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਭੈਣ-ਭਰਾ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਸੋਨੀਆ ਪਤਨੀ ਵਿਜੇ ਕੁਮਾਰ ਵਾਸੀ ਦਬੁਰਜੀ ਨੇ ਸ਼ਿਕਾਇਤ ਦਰਜ ਕਰਵਾਈ ਕਿ 16 ਅਕਤੂਬਰ ਨੂੰ ਸ਼ਾਮ ਸਮੇਂ ਉਹ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਆਪਣੇ ਘਰ ਦੇ ਬਾਹਰ ਖੜੇ ਸੀ ਤਾਂ ਉਨ੍ਹਾਂ ਦੇ ਗੁਆਂਢ ਰਹਿੰਦਾ ਰਾਜਦੀਪ ਸਿੰਘ ਉਰਫ ਰਾਜੂ ਅਤੇ ਰਾਜਦੀਪ ਸਿੰਘ ਦੀ ਭੈਣ ਕੰਵਲ ਨੇ ਆ ਕੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਅਤੇ ਰਾਜਦੀਪ ਸਿੰਘ ਨੇ ਆਪਣੇ ਹਥਿਆਰ ਨਾਲ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਉਪਰ ਫਾਇਰ ਕੀਤੇ।

ਅਜੀਤ ਡੈਸਕ 18-10-2026
ਤਰਨ ਤਾਰਨ, 17 ਅਕਤੂਬਰ (ਪਰਮਜੀਤ ਜੋਸ਼ੀ)— ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਮਾਂ—ਧੀ ’ਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਭੈਣ-ਭਰਾ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਸੋਨੀਆ ਪਤਨੀ ਵਿਜੇ ਕੁਮਾਰ ਵਾਸੀ ਦਬੁਰਜੀ ਨੇ ਸ਼ਿਕਾਇਤ ਦਰਜ ਕਰਵਾਈ ਕਿ 16 ਅਕਤੂਬਰ ਨੂੰ ਸ਼ਾਮ ਸਮੇਂ ਉਹ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਆਪਣੇ ਘਰ ਦੇ ਬਾਹਰ ਖੜੇ ਸੀ ਤਾਂ ਉਨ੍ਹਾਂ ਦੇ ਗੁਆਂਢ ਰਹਿੰਦਾ ਰਾਜਦੀਪ ਸਿੰਘ ਉਰਫ ਰਾਜੂ ਅਤੇ ਰਾਜਦੀਪ ਸਿੰਘ ਦੀ ਭੈਣ ਕੰਵਲ ਨੇ ਆ ਕੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਅਤੇ ਰਾਜਦੀਪ ਸਿੰਘ ਨੇ ਆਪਣੇ ਹਥਿਆਰ ਨਾਲ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਉਪਰ ਫਾਇਰ ਕੀਤੇ। ਉਸਨੇ ਅਤੇ ਉਸ ਦੀ ਮਾਤਾ ਨੇ ਭੱਜ ਕੇ ਕੋਠੇ ਚੜਕੇ ਆਪਣੀ ਜਾਨ ਬਚਾਈ। ਵਜ੍ਹਾ ਰੰਜਿਸ਼ ਇਹ ਹੈ ਕਿ ਉਸਦੇ ਪਤੀ ’ਤੇ ਰਾਜਦੀਪ ਸਿੰਘ ਵਲੋਂ ਪਹਿਲਾਂ ਵੀ ਝੂਠੇ ਕੇਸ ਦਰਜ ਕਰਵਾਏ ਗਏ ਹਨ। ਰੰਜਿਸ਼ ਨੂੰ ਲੈ ਕੇ ਰਾਜਦੀਪ ਸਿੰਘ ਅਤੇ ਇਸਦਾ ਪਰਿਵਾਰ ਸਾਡੇ ਨਾਲ ਰੰਜਿਸ਼ ਰੱਖਦਾ ਸੀ ਅਤੇ ਸਾਡੇ ਉਪਰ ਹਮਲਾ ਕੀਤਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਭੈਣ-ਭਰਾ ਖਿਲਾਫ਼ ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਪੱਟੀ ਦੇ ਸੁਵਿਧਾ ਕੇਂਦਰ ਨੂੰ ਚੋਰਾਂ ਨੇ ਚੌਥੀ ਵਾਰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਸਰਹੱਦੀ ਖੇਤਰ ਦੀਆਂ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀ ਹੋਵੇਗੀ - ਡਾ. ਸਤਨਾਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।