18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਿਜਲੀ ਘਰ ਪਿੰਡ ਭੂਰਾ ਕਰੀਮਪੁਰਾ 'ਚ ਤਾਇਨਾਤ ਮੁਲਾਜ਼ਮਾਂ ਨੂੰ ਮਾਰ-ਕੁਟਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

ਅਜੀਤ ਡੈਸਕ 22-05-2026
ਖੇਮਕਰਨ, 21 ਮਈ (ਰਾਕੇਸ਼ ਬਿੱਲਾ)-ਪਾਵਰਕਾਮ ਦੇ ਪਿੰਡ ਭੂਰਾ ਕਰੀਮਪੁਰਾ 'ਚ ਡਿਊਟੀ 'ਤੇ ਤਾਇਨਾਤ ਮੁਲਾਜ਼ਮ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬਿਜਲੀ ਮੁਲਾਜ਼ਮਾਂ ਨੇ ਸੰਬੰਧਿਤ ਥਾਣਾ ਖੇਮਕਰਨ ਦੇ ਇੰਚਾਰਜ ਨੂੰ ਚਿਤਾਵਨੀ ਵੀ ਦਿੱਤੀ ਕਿ ਨਾਮਜ਼ਦ ਮੁਲਾਜ਼ਮਾਂ ਵਿਰੁੱਧ ਜੇਕਰ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਸੂਬਾ ਪੱਧਰ 'ਤੇ ਬਿਜਲੀ ਮੁਲਾਜ਼ਮ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਣਗੇ | ਇਸ ਸੰਬੰਧੀ ਸਬ ਡਵੀਜ਼ਨ ਖੇਮਕਰਨ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਪਿੰਡ ਭੂਰਾ ਕਰੀਮਪੁਰਾ 'ਚ ਤਾਇਨਾਤ ਇਕੱਲੇ ਏ.ਐਲ.ਐਮ. ਗੁਰਸੇਵਕ ਸਿੰਘ ਨੂੰ ਰਾਤ ਸਮੇਂ ਪਾਵਰ ਸਟੇਸ਼ਨਾਂ ਵਿਚ ਦਾਖ਼ਲ ਹੋ ਕੇ ਤਿੰਨ ਵਿਅਕਤੀਆਂ ਮੱਲਕ ਸਿੰਘ, ਸ਼ੱਬਾ ਸਿੰਘ ਤੇ ਮਲਕੀਤ ਸਿੰਘ ਵਾਸੀ ਪਿੰਡ ਭੂਰਾ ਕਰੀਮਪੁਰਾ ਨੇ ਬਹੁਤ ਕੁੱਟਮਾਰ ਕੀਤੀ ਹੈ | ਡਿਊਟੀ ਮੁਲਾਜ਼ਮ ਨਾਲ ਬੈਠੇ ਇਕ ਪ੍ਰਾਈਵੇਟ ਵਿਅਕਤੀ ਭੋਲਾ ਸਿੰਘ ਨੂੰ ਵੀ ਕੁੱਟਿਆ | ਮੁਲਾਜ਼ਮਾਂ ਵਲੋਂ ਹਮਲਾਵਰਾ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਨੂੰ ਲੈ ਕੇ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਲਿਖਤੀ ਸ਼ਿਕਾਇਤ ਸੰਬੰਧਿਤ ਥਾਣਾ ਖੇਮਕਰਨ ਦਿੱਤੀ ਹੋਈ ਹੈ, ਪਰ ਅਫਸੋਸ ਪੁਲਿਸ ਹਮਲਾਵਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ | ਬਿਜਲੀ ਘਰ ਖੇਮਕਰਨ ਦੇ ਸਮੂਹ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਹਮਲਾਵਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਥਾਣਾ ਖੇਮਕਰਨ ਦੇ ਅਧਿਕਾਰੀ ਨੇ ਦੱਸਿਆ ਕਿ ਛੇਤੀ ਹਮਲਾਵਰ ਕਾਬੂ ਕਰ ਲਏ ਜਾਣਗੇ |
ਪਿਛਲੀ ਖ਼ਬਰ ਵਿਧਾਇਕ ਸਰਵਨ ਸਿੰਘ ਧੁੰਨ ਨੇ ਵਿਨੈ ਮਲੋਤਰਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਟਾਂਡਾ ਦੀ ਕੋਰ ਕਮੇਟੀ ਦੀ ਚੋਣ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।