ਝਬਾਲ, 14 ਅਪ੍ਰੈਲ (ਸਰਬਜੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜਿਆਂ ਦੌਰਾਨ ਝਬਾਲ ਇਲਾਕੇ ਦੇ ਪ੍ਰਸਿੱਧ ਨਾਮਵਰ ਸ਼ਿਵਾਲਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਦੇ ਅੱਠਵੀਂ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਮਾਰੀਆਂ ਮੱਲਾਂ ਨਾਲ ਸਕੂਲ ਦਾ ਅੱਠਵੀਂ ਅਤੇ ਪੰਜਵੀਂ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਾ | ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਤੋਂ ਪਹਿਲਾਂ ਸਕੂਲ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਅਮਰਜੀਤ ਸਿੰਘ ਸੋਹਲ ਨੇ ਦੱਸਿਆ ਕਿ ਸਮੂਹ ਸਕੂਲ ਸਟਾਫ਼ ਦੀ ਮਿਹਨਤ ਸਦਕਾ ਅੱਠਵੀਂ ਕਲਾਸ ਵਿਚੋਂ ਨੋਬਲਪ੍ਰੀਤ ਕੌਰ ਨੇ 95 ਫ਼ੀਸਦੀ, ਪਾਵਨਪ੍ਰੀਤ ਕੌਰ ਨੇ 94 ਫ਼ੀਸਦੀ ਅਤੇ ਸਮਲੀਨ ਕੌਰ ਨੇ 93 ਫੀਸਦੀ ਅੰਕ ਪ੍ਰਾਪਤ ਕੀਤੇ, ਜਦੋਂਕਿ ਬਾਕੀ ਬੱਚਿਆਂ ਨੇ 80 ਤੋਂ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ ਪੰਜਵੀਂ ਕਲਾਸ ਦੇ ਨਤੀਜਿਆਂ ਵਿਚੋਂ ਗੁਰਨੂਰਪ੍ਰੀਤ ਕੌਰ ਨੇ 99 ਫ਼ੀਸਦੀ, ਤਨਵੀਰ ਕੌਰ ਨੇ 98 ਫ਼ੀਸਦੀ ਅਤੇ ਬਾਕੀ ਬੱਚਿਆਂ ਨੇ 80 ਤੋਂ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਇਨ੍ਹਾਂ ਬੱਚਿਆਂ ਨੰੂ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ | ਇਸ ਸਮੇਂ ਡਾਇਰੈਕਟਰ ਅਮਰਜੀਤ ਸਿੰਘ ਸੋਹਲ ਤੋਂ ਇਲਾਵਾ ਮੈਡਮ ਨਰਿੰਦਰਜੀਤ ਕੌਰ, ਮੈਨੇਜ਼ਰ ਸੁਰਿੰਦਰਪਾਲ ਸਿੰਘ, ਹੈਵਨਪਾਲ ਸਿੰਘ, ਪਿ੍ੰਸੀਪਲ ਨਿਰਮਲ ਸਿੰਘ ਕਸੇਲ, ਗੁਰਵਿੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ |