25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੋਰਾਂ ਵਲੋਂ ਘਰ 'ਚੋਂ ਨਕਦੀ ਅਤੇ ਗਹਿਣੇ ਚੋਰੀ <br/>

ਅਜੀਤ ਡੈਸਕ 15-04-2026
ਤਰਨ ਤਾਰਨ, 14 ਅਪ੍ਰੈਲ (ਇਕਬਾਲ ਸਿੰਘ ਸੋਢੀ)- ਚੋਰਾਂ ਵਲੋਂ ਇਕ ਘਰ ਵਿਚ ਦਾਖਲ ਹੋ ਕੇ 80 ਹਜ਼ਾਰ ਰੁਪਏ ਦੀ ਨਗਦੀ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਚੋਰਾਂ ਵਲੋਂ ਇਹ ਚੋਰੀ ਉਦੋਂ ਕੀਤੀ ਗਈ ਜਦੋਂ ਪਤੀ-ਪਤਨੀ ਅੰਮਿ੍ਤਸਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ | ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਨ ਗੁਲਾਟੀ ਪੁੱਤਰ ਸਤਪਾਲ ਗੁਲਾਟੀ ਵਾਸੀ ਗਲੀ ਧੌਬੀਆਂ ਵਾਲੀ ਨਜ਼ਦੀਕ ਗਿਆਨ ਢਾਬਾ ਤਰਨ ਤਾਰਨ ਨੇ ਦੱਸਿਆ ਕਿ ਮੇਰੀ ਪਤਨੀ ਸੁਨੀਤਾ ਗੁਲਾਟੀ ਸੇਵਾਮੁਕਤ ਅਧਿਆਪਕ ਹੈ ਅਤੇ ਮੇਰਾ ਇਕ ਲੜਕਾ ਨਿਊਜੀਲੈਂਡ ਅਤੇ ਦੂਸਰਾ ਲੜਕਾ ਚੰਡੀਗੜ ਸਰਵਿਸ ਕਰਦਾ ਹੈ | 11 ਅਪ੍ਰੈਲ ਨੂੰ ਤਕਰੀਬਨ 11 ਵਜੇ ਦੁਪਹਿਰੇ ਮੈਂ ਅਤੇ ਮੇਰੀ ਪਤਨੀ ਆਪਣੇ ਘਰ ਦੇ ਕਮਰਿਆਂ ਅਤੇ ਬਾਹਰਲੇ ਗੇਟਾਂ ਨੂੰ ਤਾਲਾ ਲਗਾ ਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਮੱਥਾ ਟੇਕਣ ਚਲੇ ਗਏ ਅਤੇ 13 ਅਪ੍ਰੈਲ ਨੂੰ ਜਦੋਂ ਅੰਮਿ੍ਤਸਰ ਤੋਂ ਤਰਨ ਤਾਰਨ ਘਰ ਵਾਪਿਸ ਪਹੁੰਚੇ ਤਾਂ ਦੇਖਿਆ ਕਿ ਘਰ ਦੇ ਬਾਹਰਲੇ ਦਰਵਾਜੇ ਦੇ ਤਾਲੇ ਟੁੱਟੇ ਹੋਏ ਸੀ ਅਤੇ ਘਰ ਦੇ ਕਮਰਿਆਂ ਦੀਆਂ ਅਲਮਾਰੀਆਂ ਅਤੇ ਬੈਡ ਵਿਚੋਂ ਸਾਰਾ ਸਮਾਨ ਖਿਲਰਿਆ ਪਿਆ ਹੋਇਆ ਸੀ | ਚੋਰਾਂ ਨੇ ਅਲਮਾਰੀ ਦੇ ਲਾਕਰ ਤੋੜ ਕੇ 80 ਹਜ਼ਾਰ ਰੁਪਏ ਦੀ ਨਗਦੀ, ਚਾਂਦੀ ਦਾ ਇਕ ਗਲਾਸ, ਤਿੰਨ ਚਾਂਦੀ ਦੇ ਸਿੱਕੇ ਅਤੇ ਇਕ ਪੁਰਾਣੇ ਸਮੇਂ ਦਾ ਚਾਬੀਆਂ ਦਾ ਚਾਂਦੀ ਦਾ ਛੱਲਾ ਜਿਨ੍ਹਾਂ ਦੀ ਕੀਮਤ 25 ਹਜ਼ਾਰ ਰੁਪਏ ਸੀ ਚੋਰੀ ਕਰਕੇ ਲੈ ਗਏ ਹਨ | ਉਨ੍ਹਾਂ ਕਿਹਾ ਕਿ ਚੋਰੀ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ | ਉਨ੍ਹਾਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤਾ ਹੋਇਆ ਸਮਾਨ ਉਸਨੂੰ ਵਾਪਿਸ ਦਿਵਾਇਆ ਜਾਵੇ |

ਪਿਛਲੀ ਖ਼ਬਰ ਕਿਸਾਨਾਂ ਨੇ ਪਿੰਡ ਲੁਹਾਰ ਤੇ ਜੌਹਲ ਢਾਏ ਵਾਲਾ 'ਚ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਜ਼ਿਲ੍ਹਾ ਪੁਲਿਸ ਵਲੋਂ 11 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।