25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਿਸਾਨਾਂ ਨੇ ਪਿੰਡ ਲੁਹਾਰ ਤੇ ਜੌਹਲ ਢਾਏ ਵਾਲਾ 'ਚ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 15-04-2026
ਤਰਨ ਤਾਰਨ, 14 ਮਾਰਚ (ਪਰਮਜੀਤ ਜੋਸ਼ੀ)-ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਅਤੇ ਜਬਰੀ ਹੋ ਰਹੀ ਉਸਾਰੀ ਦਾ ਵਿਰੋਧ ਕਰਨ ਲਈ ਵੱਖ-ਵੱਖ ਪਿੰਡਾਂ 'ਚ ਚੇਤਨਾ ਮੁਹਿੰਮ ਅਤੇ ਮਾਰਚ ਕੱਢਣ ਦੀ ਕੜੀ ਤਹਿਤ ਪਿੰਡ ਲੁਹਾਰ ਅਤੇ ਜੌਹਲ ਢਾਏ ਵਾਲਾ ਪਿੰਡ ਵਿਚ ਕਿਸਾਨਾਂ ਵਲੋਂ ਇਕ ਵੱਡੀ ਇਕੱਤਰਤਾ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਤਰਸੇਮ ਸਿੰਘ ਲੁਹਾਰ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਤਰਨ ਤਾਰਨ ਨੇ ਕੀਤੀ | ਇਸ ਮੌਕੇ ਹਰਜਿੰਦਰ ਸਿੰਘ ਟਾਂਡਾ ਸੂਬਾਈ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਤਰਸੇਮ ਸਿੰਘ ਲੁਹਾਰ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਮਨਜੀਤ ਸਿੰਘ ਬੱਗੂ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਸੁਖਬਾਜ ਸਿੰਘ ਸਿੱਧੂ, ਫਤਹਿ ਸਿੰਘ ਬੀ.ਕੇ.ਯੂ. ਕਾਦੀਆਂ, ਮਾ. ਸ਼ਮਸ਼ੇਰ ਸਿੰਘ, ਗੁਰਸ਼ਰਨ ਸਿੰਘ ਜਾਮਾਰਾਏ, ਜਸਵੰਤ ਸਿੰਘ ਲਵਲੀ, ਸੁਖਦੇਵ ਸਿੰਘ ਤੁੜ, ਸੁਖਵਿੰਦਰ ਸਿੰਘ ਜੌਹਲ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਜਬਰੀ ਮਿੱਲ ਦੀ ਮਾਲਕੀ ਬਦਲਣ ਦੇ ਤੁਗਲਕੀ ਫ਼ਰਮਾਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਇਕ ਤਰਫ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਬਦਲਵੀ ਖੇਤੀ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ, ਪਰ ਦੂਜੇ ਪਾਸੇ ਆਪ ਹੀ ਸ਼ੂਗਰ ਮਿੱਲ ਬੰਦ ਕਰਕੇ ਬਦਲਵੀ ਖੇਤੀ ਦਾ ਬਦਲ ਗੰਨਾ ਬੀਜਣ ਤੋਂ ਰੋਕਿਆ ਜਾ ਰਿਹਾ ਹੈ | ਇੱਥੇ ਹੀ ਬਸ ਨਹੀਂ ਸੰਘਰਸਸ਼ੀਲ ਕਿਸਾਨਾਂ ਨੂੰ ਜਬਰੀ ਉਸਾਰੀ ਵਾਲੀ ਥਾਂ ਤੋਂ ਚੁੱਕ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਸੀ, ਜੋ ਕਿ ਜਥੇਬੰਦਕ ਦਬਾਅ ਕਾਰਨ ਰਿਹਾਅ ਹੋਏ ਹਨ | ਆਉਣ ਵਾਲੇ ਦਿਨਾਂ 'ਚ ਮੁੜ ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਸਰਕਾਰ ਨੂੰ ਸਹਿਕਾਰੀ ਖੰਡ ਮਿੱਲ ਸੇਰੋਂ ਮੁੜ ਤੋਂ ਚਾਲੂ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ | ਮੀਟਿੰਗ ਵਿਚ ਪਿੰਡ ਵਾਸੀਆਂ ਪਿੰਡ ਲੁਹਾਰ ਜੌਹਲ ਵਿਖੇ ਕਿਸਾਨਾਂ ਦਾ ਇਕੱਠ ਦੌਰਾਨ ਦੋਵਾਂ ਪਿੰਡਾਂ ਦੇ ਕਿਸਾਨ ਆਗੂ ਸੁਖਜੀਤ ਸਿੰਘ, ਸਤਨਾਮ ਸਿੰਘ ਫੌਜੀ, ਹਰਭਜਨ ਸਿੰਘ ਫੌਜੀ, ਕੈਪਟਨ ਸਤਪਾਲ ਸਿੰਘ, ਬਲਦੇਵ ਸਿੰਘ, ਹੀਰਾ ਸਿੰਘ, ਪੰਨੂੰ, ਨਰਿੰਦਰ ਸਿੰਘ, ਸਰੂਪ ਸਿੰਘ, ਸਵਿੰਦਰ ਸਿੰਘ, ਗੁਰਮੀਤ ਸਿੰਘ, ਰਛਪਾਲ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਜੌਹਲ, ਕਰਮ ਸਿੰਘ ਜੌਹਲ, ਡਾ: ਗੋਰਾ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ | ਅਖੀਰ ਵਿਚ ਕਿਸਾਨਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ |

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਚੋਰਾਂ ਵਲੋਂ ਘਰ 'ਚੋਂ ਨਕਦੀ ਅਤੇ ਗਹਿਣੇ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।