23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਯੋਜਨਾ ਬੋਰਡ ਦੀ ਅਗਵਾਈ ਹੇਠ ਮੀਟਿੰਗ ਹੋਈ

ਅਜੀਤ ਡੈਸਕ 02-04-2026
ਤਰਨ ਤਾਰਨ, 1 ਅਪ੍ਰੈਲ (ਇਕਬਾਲ ਸਿੰਘ ਸੋਢੀ)- ਪਿੰਡ ਸੁਰਸਿੰਘ ਵਿਖੇ ਚੇਅਰਮੈਨ ਯੋਜਨਾ ਬੋਰਡ ਗੁਰਵਿੰਦਰ ਸਿੰਘ ਬਹਿੜਵਾਲ ਦੀ ਅਗਵਾਈ ਵਿਚ ਮੀਟਿੰਗ ਹੋਈ | ਜਿਸ ਵਿਚ ਪੰਜਾਬ ਸਰਕਾਰ ਦੇ 4 ਸਾਲਾਂ ਦੇ ਕੀਤੇ ਵਿਕਾਸ ਕਾਰਜਾਂ ਅਤੇ ਧੀਆਂ-ਭੈਣਾਂ ਦੇ ਸਨਮਾਨ ਰਾਸ਼ੀ ਪ੍ਰਾਪਤ ਕਰਨ ਬਾਰੇ ਪਿੰਡ ਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਗਈ | ਇਤਿਹਾਸਕ ਨਗਰ ਸੁਰ ਸਿੰਘ ਵਿਖੇ ਪੰਜਾਬ ਸਰਕਾਰ ਵਲੋਂ 13 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਧੀਆਂ ਭੈਣਾਂ ਦੇ ਸਨਮਾਨ ਵਲੋਂ ਜਾਰੀ ਕੀਤੀ ਜਾ ਰਹੀ ਰਾਸ਼ੀ ਸਬੰਧੀ ਵਿਸਥਾਰ ਨਾਲ ਉਨ੍ਹਾਂ ਵਲੋਂ ਲੋਕਾਂ ਨੂੰ ਸਮਝਾਇਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸ ਤਰ੍ਹਾਂ ਫ਼ਾਰਮ ਭਰੇ ਜਾਣੇ ਹਨ, ਇਸ ਬਾਰੇ ਹੈਲਪ ਲਾਈਨ ਨੰਬਰਾਂ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਦਿਲਬਾਗ ਸਿੰਘ ਸਰਪੰਚ, ਰਣਬੀਰ ਸਿੰਘ ਰਾਣਾ ਮੈਂਬਰ ਬਲਾਕ ਸੰਮਤੀ ਭਿੱਖੀਵਿੰਡ, ਗੁਰਵਿੰਦਰ ਸਿੰਘ ਮਾਹਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ, ਸੁਖਦੇਵ ਸਿੰਘ ਢਿੱਲੋਂ ਸਮੂੰਹ ਮੈਂਬਰ ਪੰਚਾਇਤ ਗ੍ਰਾਮ ਪੰਚਾਇਤ ਸਮੇਤ ਹਰਦਿਆਲ ਸਿੰਘ ਸਾਈਾ, ਪੂਰਨ ਸਿੰਘ ਸਾਈਾ, ਮੋਹਨ ਸਿੰਘ ਸਾਈਾ, ਗੁਰਮੇਜ ਸਿੰਘ ਸਾਈਾ, ਭੁਪਿੰਦਰ ਸਿੰਘ ਸ਼ਾਹ, ਫੌਜੀ ਦਲਬੀਰ ਸਿੰਘ ਭਡਾਣੀਆਂ, ਗੁਰਬੀਰ ਸਿੰਘ, ਰਣਧੀਰ ਸਿੰਘ ਰਾਣਾ, ਰਛਪਾਲ ਸਿੰਘ ਸਾਈਾ, ਬਾਬਾ ਬਲਜੀਤ ਸਿੰਘ, ਦਿਲਬਾਗ ਸਿੰਘ ਫੌਜੀ, ਕੁਲਵੰਤ ਸਿੰਘ ਭੰਡਾਰੀ, ਸੁਖਰਾਜ ਸਿੰਘ ਸਾਬੀ, ਨਵਦੀਪ ਸਿੰਘ ਜਲੰਧਰੀਏ ਸਮੇਤ ਸਮੂਹ ਪਿੰਡ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਮਜ਼ਦੂਰਾਂ ਦੇ ਘਰਾਂ ਨੂੰ 'ਆਪ' ਦੇ ਸਰਪੰਚ ਵਲੋਂ ਅੱਗ ਲਗਾਉਣਾ ਬੇਹੱਦ ਸ਼ਰਮਨਾਕ-ਹਰਜੀਤ ਸਿੰਘ ਸੰਧੂ <br/> ਅਗਲੀ ਖ਼ਬਰ ਸੰਤ ਦਰਬਾਰਾ ਸਿੰਘ ਸਕੂਲ ਲੋਪੋ ਦਾ 5ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।