15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮਹਾਂ ਸ਼ਿਵਰਾਤਰੀ ਮੌਕੇ ਸ਼ਿਵ ਸ਼ੰਕਰ ਟੈਲੀਕਾਮ ਨੇ ਲੰਗਰ ਭੰਡਾਰਾ ਲਗਾਇਆ <br/>

ਅਜੀਤ ਡੈਸਕ 20-02-2026
ਤਰਨ ਤਾਰਨ, 19 ਫਰਵਰੀ (ਇਕਬਾਲ ਸਿੰਘ ਸੋਢੀ)-ਸ਼ਿਵ ਸ਼ੰਕਰ ਟੈਲੀਕਾਮ ਵਲੋਂ ਵਾਹਿਗੁਰੂ ਮਾਰਕੀਟ ਨੇੜੇ ਪੀ. ਐੱਨ. ਬੀ. ਬੈਂਕ ਚਾਰ ਖੰਭਾ ਚੌਕ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਤੀਸਰਾ ਸਾਲਾਨਾ ਲੰਗਰ ਭੰਡਾਰਾ ਲਗਾਇਆ | ਭੰਡਾਰੇ ਦੌਰਾਨ ਪੂੜੀ-ਛੋਲੇ, ਰੁਮਾਲੀ ਰੋਟੀ, ਕੜੀ-ਚੋਲ, ਨਿਊਟਰੀ ਕੁਲਚਾ ਤੇ ਕੜਾਹ ਪ੍ਰਸ਼ਾਦਿ ਆਦਿ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦਾ ਲੰਗਰ ਭੰਡਾਰਾ ਸੰਗਤਾਂ ਵਿਚ ਅਟੁੱਟ ਵਰਤਾਇਆ | ਇਸ ਮੌਕੇ ਭੰਡਾਰੇ ਦੌਰਾਨ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਭਾਜਪਾ ਤੇ ਹਲਕਾ ਇੰਚਾਰਜ ਵਿਧਾਨ ਸਭਾ ਤਰਨ ਤਾਰਨ ਨੇ ਵੀ ਆਪਣੇ ਸਾਥੀਆਂ ਸਮੇਤ ਲੰਗਰ ਦੀ ਸੇਵਾ ਨਿਭਾਈ | ਇਸ ਮੌਕੇ ਸ਼ਿਵ ਸ਼ੰਕਰ ਟੈਲੀਕਾਮ ਦੇ ਕੌਸ਼ਲ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਮਹਾਂ ਸ਼ਿਵਰਾਤਰੀ ਮੌਕੇ ਭੋਲੇ ਸ਼ੰਕਰ ਦੀ ਕਿਰਪਾ ਨਾਲ ਇਹ ਲੰਗਰ ਭੰਡਾਰਾ ਲਗਾਇਆ ਜਾਂਦਾ ਹੈ | ਭੰਡਾਰੇ ਦੌਰਾਨ ਆਏ ਹੋਏ ਮੁਹਤਬਰਾਂ ਨੂੰ ਸ਼ਿਵ ਸ਼ੰਕਰ ਟੈਲੀਕੋਮ ਦੇ ਮਾਲਕ ਕੌਸ਼ਲ ਸ਼ਰਮਾ ਵਲੋਂ ਭਗਵਾਨ ਭੋਲੇ ਸ਼ੰਕਰ ਜੀ ਦੀ ਪ੍ਰਤਿਮਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਅਮਨ ਅਰੋੜਾ, ਨੀਰਜ ਗੁਪਤਾ, ਸੰਚਿਤ ਗੁਪਤਾ, ਦਾਨਿਸ਼ ਗੁਪਤਾ, ਦਿਨੇਸ਼ ਜੋਸ਼ੀ, ਹਰਪ੍ਰੀਤ ਸਿੰਦਬਾਦ, ਮੇਜਰ ਸਿੰਘ, ਵਿਵੇਕ ਅਗਰਵਾਲ, ਅਵਤਾਰ ਸਿੰਘ ਬੰਟੀ, ਵਿਕਰਮ ਅਰੋੜਾ, ਲਲਿਤ ਸ਼ਰਮਾ, ਲੱਕੀ ਜੋਸ਼ੀ, ਕੇਵਲ ਜੋਸ਼ੀ, ਬਲਦੇਵ ਸਿੰਘ, ਮਹੰਤ ਅਸ਼ਵਨੀ ਕੁਮਾਰ ਸ਼ਰਮਾ, ਮਨਜਿੰਦਰ ਸਿੰਘ, ਵਿੱਕੀ, ਮੰਗਾ, ਭੁੱਲਰ ਸਾਹਿਬ, ਸਾਜਨ ਪੁਰੀ ਆਦਿ ਤੋਂ ਇਲਾਵਾ ਹੋਰ ਮੁਹਤਬਰ ਮੌਜੂਦ ਸਨ |

ਪਿਛਲੀ ਖ਼ਬਰ ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਇਲਾਕਾ ਨਿਵਾਸੀ ਪ੍ਰੇਸ਼ਾਨ, ਸਰਕਾਰ ਤੇ ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।