ਤਰਨ ਤਾਰਨ, 19 ਫਰਵਰੀ (ਇਕਬਾਲ ਸਿੰਘ ਸੋਢੀ)- ਸੀਨੀਅਰ ਸਿਟੀਜਨ ਅਤੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਗੁਰਦੇਵ ਸਿੰਘ ਸੰਧੂ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਚਾਰ ਰੱਖਦਿਆਂ ਪੰਜਾਬ ਸਰਕਾਰ ਨੂੰ ਪੈਨਸ਼ਨਰਜ਼ ਦੀਆਂ ਭੱਖਦੀਆਂ ਅਤੇ ਲਟਕਦੀਆਂ ਮੰਗਾਂ ਜਿਵੇਂ ਕਿ ਡੀ.ਏ. ਦੀਆਂ 5 ਕਿਸ਼ਤਾਂ ਦੇ ਪੈਡਿੰਗ ਜੋ ਕਿ 16 ਫੀਸਦੀ ਬਣਦਾ ਹੈ, ਮੈਡੀਕਲ ਭੱਤਾ 1 ਹਜ਼ਾਰ ਤੋਂ ਵਧਾ ਕੇ 2 ਹਜ਼ਾਰ ਰੁਪਏ ਦੇਣ ਸੰਬੰਧੀ, ਕੈਸ਼ਲੈਸ ਹੈਲਥ ਸਕੀਮ ਦੇਣਾ ਅਤੇ 1 ਜਨਵਰੀ 2016 ਤੋਂ 125 ਫੀਸਦੀ ਡੀ.ਏ. ਤੇ 2.59 ਨਾਲ ਤਨਖਾਹਾਂ ਫਿਕਸ ਕਰਨ ਸੰਬੰਧੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਪ੍ਰੰਤੂ ਧਾਰਮਿਕ ਸਥਾਨਾਂ ਅਤੇ ਆਮ ਘਰਾਂ ਵਿਚ ਰਾਤ ਸਮੇਂ ਚੱਲਦੇ ਪ੍ਰੋਗਰਾਮਾਂ ਵਿਚ ਸਪੀਕਰਾਂ ਦੀ ਉੱਚੀ ਆਵਾਜ਼ 'ਤੇ ਰੋਕ ਲਗਾਉਣੀ ਚਾਹੀਦੀ ਹੈ | ਕਿਸਾਨਾਂ ਦੀਆਂ ਮੰਗਾਂ ਜਿਵੇਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਜੋ ਕਿ ਕਿਸਾਨ ਵਿਰੋਧੀ ਹਨ ਤੇ ਸਰਕਾਰ ਨੂੰ ਇਨ੍ਹਾਂ ਬਿੱਲਾਂ 'ਤੇ ਵੀ ਰੋਕ ਲਗਾਉਣੀ ਚਾਹੀਦੀ ਹੈ | ਇਸੇ ਤਰ੍ਹਾਂ ਸਮਾਜ ਵਿਚ ਮੌਜੂਦਾ ਹਲਾਤਾਂ ਨੂੰ ਅਨੁਭਵ ਕਰਦਿਆਂ ਆਪਣੇ ਸਮਾਗਮਾਂ ਵਿਚ ਘੱਟ ਗਿਣਤੀ ਅਤੇ ਸਾਦਗੀ ਰੱਖ ਕੇ ਨਿਰੋਏ ਸਮਾਜ ਨੂੰ ਸਿਰਜਨ ਵਿਚ ਆਪਣੀ-ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਿਸਟਰੀਅਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਗਰੇਵਾਲ, ਬਰਿੰਦਰਪਾਲ ਸਿੰਘ ਕੈਰੋਂ ਸਾਬਕਾ ਪ੍ਰਧਾਨ ਵੈਟਰਨਰੀ ਪੰਜਾਬ, ਬਖਸ਼ੀਸ ਸਿੰਘ ਜਵੰਦਾ ਤਹਿਸੀਲ ਪ੍ਰਧਾਨ ਤਰਨ ਤਾਰਨ ਅਤੇ ਤੇਜਿੰਦਰ ਸਿੰਘ ਕੱਲ੍ਹਾ ਆਦਿ ਮੌਜੂਦ ਸਨ |