15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਕਾਲੀ ਦਲ ਦੀ ਅਮਰਕੋਟ ਰੈਲੀ ਨੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕੀਤੇ- ਅਕਾਲੀ ਆਗੂ

ਅਜੀਤ ਡੈਸਕ 20-02-2026
ਖਾਲੜਾ, 19 ਫਰਵਰੀ (ਜੱਜਪਾਲ ਸਿੰਘ ਜੱਜ)- ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਜਨਤਾ ਨਾਲ ਵਾਅਦੇ ਪੂਰੇ ਨਾ ਕਰਨ ਅਤੇ ਕਾਂਗਰਸ ਦੀ ਆਪਸੀ ਪਾਟੋਧਾੜ ਨੂੰ ਵੇਖਦਿਆਂ ਜਨਤਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਨ ਦਾ ਮਨ ਬਣਾ ਲਿਆ ਹੈ, ਜਿਸਦਾ ਅੰਦਾਜ਼ਾ ਸਾਬਕਾ ਸੰਸਦੀ ਸਕੱਤਰ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਹੋਈ ਅਮਰਕੋਟ ਰੈਲੀ ਵਿਚ ਹਜ਼ਾਰਾਂ ਅਕਾਲੀ ਵਰਕਰਾਂ ਦੇ ਇਕੱਠ ਤੋਂ ਲਾਇਆ ਜਾ ਸਕਦਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚ ਰਜਿੰਦਰ ਕੁਮਾਰ ਬਿੱਟੂ ਖਾਲੜਾ ਮੰਡੀ, ਪ੍ਰੇਮਪਾਲ ਸਾਧੂ, ਜਰਨੈਲ ਸਿੰਘ, ਬਲਬੀਰ ਸਿੰਘ ਅਤੇ ਗੁੱਲੂ ਪਹਿਲਵਾਨ ਨੇ ਕਰਦਿਆਂ ਕੀਤਾ ਇਸ ਮੌਕੇ ਕਰਨ ਸਿੰਘ, ਦੇਬਾ ਸਿੰਘ, ਕੀਪਾ ਸਿੰਘ, ਗੁਰਵੇਲ ਸਿੰਘ ਮਾਨਾ, ਤਰਸੇਮ ਪਾਲ, ਕਾਲਾ ਸਿੰਘ, ਲਾਲੀ ਖਾਲੜਾ, ਮੋਟਾ ਸਿੰਘ, ਗਗਨ ਸਿੰਘ, ਗੁਰਲਾਲ ਸਿੰਘ, ਗੀਰਾ ਸਿੰਘ, ਮਾੜੂ ਸਿੰਘ, ਪਰਦੀਪ ਸਿੰਘ, ਸੇਵਕ ਸਿੰਘ, ਗੋਪੀ ਖਾਲੜਾ, ਗੁਰਲਾਲ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਸੂਬੇ ਦੇ ਹਾਲਾਤ ਬਦ ਤੋਂ ਬਦਤਰ, ਅਪਰਾਧੀਆਂ ਦੇ ਹੌਸਲੇ ਬੁਲੰਦ, ਹਰ ਦਿਨ ਨਿਘਰਦੀ ਕਾਨੂੰਨ ਵਿਵਸਥਾ ਨੇ ਬਣਾਇਆ ਹਫੜਾ ਦਫੜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।