ਤਰਨ ਤਾਰਨ, 19 ਫਰਵਰੀ (ਇਕਬਾਲ ਸਿੰਘ ਸੋਢੀ)-ਆਸ਼ੂਤੋਸ਼ ਮਹਾਰਾਜ ਚਿਕਿਸਤਾ ਕੇਂਦਰ ਦੁਆਰਾ ਆਯੁਰਵੈਦਿਕ ਚਿਕਿਸਤਾ ਸਲਾਹ ਕੈਂਪ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਾਮੀ ਰਣਜੀਤਾਨੰਦ ਨੇ ਦੱਸਿਆ ਕਿ ਆਯੁੂਰਵੇੈਦਿਕ ਕੈਂਪ ਵਿਚ ਪੁਰਾਣੇ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਦਮਾ, ਜੋੜਾ ਦੇ ਦਰਦ ਆਦਿ ਦਾ ਚੈੱਕਅਪ ਕਰਕੇ ਢੁੱਕਵਾਂ ਇਲਾਜ 'ਤੇ ਸਲਾਹ ਮਸ਼ਵਰਾ ਪ੍ਰਦਾਨ ਕੀਤਾ ਜਾਵੇਗਾ | ਉਹਨਾਂ ਨੇ ਦੱਸਿਆ ਕਿ ਆਸ਼ੁੂਤੋਸ਼ ਮਹਾਰਾਜ ਚਿਕਿਸਤਾ ਕੇਂਦਰ ਨੂਰਮਹਿਲ ਦੇ ਮਾਹਿਰ ਆਯੁਰਵੈਦਿਕ ਡਾਕਟਰ ਵੈਦ ਪਹੁੰਚ ਰਹੇ ਹਨ, ਜੋ ਵਿਅਕਤੀ ਦੀ ਪ੍ਰਕਿਰਤੀ, ਸਰੀਰਕ ਬਲ ਅਤੇ ਉਮਰ ਦੇ ਅਧਾਰ ਤੇ ਰਵਾਇਤੀ ਆਯੁਰਵੈਦਿਕ ਪ੍ਰਣਾਲੀ, ਨਾੜੀ ਪ੍ਰੀਖਿਆ, ਆਯੁੂਰਵੇੈਦਿਕ ਦਵਾਈਆਂ, ਪੰਚਕਰਮਾ ਵਿਧੀਆਂ ਦੁਆਰਾ ਰੋਗਾਂ ਦਾ ਇਲਾਜ ਕਰਦੇ ਹਨ | ਇਸ ਕੈਂਪ ਦੌਰਾਨ ਨਸ਼ਾ ਛੱਡਣ ਦੀ ਦਵਾਈ ਵੀ ਦਿੱਤੀ ਜਾਵੇਗੀ | ਇਸ ਆਯੁੂਰਵੇੈਦਿਕ ਕੈਂਪ ਦਾ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ |