ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)- ਕੰਨ ਤੋਂ ਪੀੜਤ ਮਰੀਜਾਂ ਨੂੰ ਦੇਸੀ ਨੁਸਖਿਆਂ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਇਸ ਨਾਲ ਬਿਮਾਰੀ ਗੰਭੀਰ ਬਣ ਜਾਂਦੀ ਹੈ, ਜਿਸ ਨਾਲ ਮਰੀਜਾਂ ਨੂੰ ਹੋਰ ਜਿਆਦਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਜਾਣਕਾਰੀ ਈ.ਐੱਨ.ਟੀ ਸਰਜਨ ਰਾਜਬਰਿੰਦਰ ਸਿੰਘ ਰੰਧਾਵਾ ਨੇ ਡਾ. ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਕੰਨਾਂ ਵਿਚ ਪਾਣੀ ਜਾਣ ਨਾਲ ਫੰਗਸ ਲੱਗਣਾ ਅਤੇ ਰੇਸ਼ਾ ਪੈਣ ਦਾ ਖ਼ਤਰਾ ਬਣ ਜਾਂਦਾ ਹੈ | ਮਰੀਜ ਘਰ ਵਿਚ ਦੇਸੀ ਨੁਸਖੇ ਜਿਵੇਂ ਤੇਲ, ਬਦਾਮ ਰੋਗਨ, ਹਾਈਡਰੋਜਨ, ਲਸਣ, ਅਦਰਕ, ਪਿਆਜ ਆਦਿ ਦਾ ਰਸ ਕੰਨਾਂ ਵਿਚ ਪਾ ਲੈਂਦੇ ਹਨ, ਜਿਸ ਨਾਲ ਬਿਮਾਰੀ ਹੋਰ ਗੰਭੀਰ ਹੋ ਜਾਂਦੀ ਹੈ ਅਤੇ ਮਰੀਜ ਨੂੰ ਜਿਆਦਾ ਤਕਲੀਫ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕੰਨ ਦੇ ਮਰੀਜਾਂ ਨੂੰ ਚਾਹੀਦਾ ਹੈ ਕਿ ਉਹ ਆਪਣ ਕੰਨਾਂ ਨੂੰ ਸੁਕਾ ਕੇ ਰੱਖਣ, ਨਹਿਰ ਜਾਂ ਮੋਟਰ 'ਤੇ ਨਾ ਨਹਾਉਣ | ਅਗਰ ਫਿਰ ਵੀ ਇਨਫੈਕਸ਼ਨ ਹੋ ਜਾਵੇ ਤਾਂ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਆਪਣਾ ਚੈੱਕਅੱਪ ਜਰੂਰ ਕਰਵਾਉਣ ਤਾਂ ਜੋ ਬਿਮਾਰੀ ਗੰਭੀਰ ਨਾ ਬਣੇ |