17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਓਪਨ ਜ਼ਿਲ੍ਹਾ ਅਥਲਟੈਕਿਸ ਚੈਂਪੀਅਨਸ਼ਿਪ 19 ਨੂੰ ਤਰਨ ਤਾਰਨ ਸਟੇਡੀਅਮ ਵਿਖੇ ਹੋਵੇਗੀ-ਸਰੂਪ ਸਿੰਘ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਅਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਵਲੋਂ ਉਪਨ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ 19 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਜਿਸ ਵਿਚ ਅੰਡਰ-14 ਅਤੇ ਅੰਡਰ 16 ਸਾਲ ਵਰਗ ਦੇ ਲੜਕੇ ਅਤੇ ਲੜਕੀਆਂ ਭਾਗ ਲੈ ਸਕਣਗੀਆਂ।

ਅਜੀਤ ਡੈਸਕ 17-10-2026
ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਅਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਵਲੋਂ ਉਪਨ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ 19 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਜਿਸ ਵਿਚ ਅੰਡਰ-14 ਅਤੇ ਅੰਡਰ 16 ਸਾਲ ਵਰਗ ਦੇ ਲੜਕੇ ਅਤੇ ਲੜਕੀਆਂ ਭਾਗ ਲੈ ਸਕਣਗੀਆਂ। ਸਾਰੇ ਖਿਡਾਰੀਆਂ ਦਾ ਸਵੇਰੇ 8 ਵਜੇ ਸਟੇਡੀਅਮ ਵਿਖੇ ਪੁੱਜਣਾ ਜਰੂਰੀ ਹੈ। ਅੰਡਰ-16 ਸਾਲ ਵਿਚ 60 ਮੀਟਰ, 600 ਮੀਟਰ, 80 ਮੀਟਰ ਹਲਡਰਜ, ਹਾਈ ਜੰਪ, ਲੌਂਗ ਜੰਪ, ਸ਼ਾਟਪੁਟ ਅਤੇ ਜੈਵਲਿਨ ਥਰੋ ਦੇ ਮੁਕਾਬਲੇ ਹੋਣਗੇ ਅਤੇ ਹੋਰ ਖੇਡਾਂ ਹੋਣਗੀਆਂ। ਐਸੋਸੀਏਸ਼ਨ ਦੇ ਪ੍ਰਧਾਨ ਸਰੂਪ ਸਿੰਘ ਢੋਟੀਆਂ ਨੇ ਖਿਡਾਰੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਇਸ ਚੈਪੀਅਨਸ਼ਿਪ ਦੇ ਜੇਤੂ ਖਿਡਾਰੀ 14 ਤੋਂ 16 ਨਵੰਬਰ ਹੈਦਰਾਬਾਦ ਵਿਖੇ ਹੋ ਰਹੀ ਇੰਟਰ ਡਿਸਕਿਸ ਚੈਪੀਅਨਸ਼ਿਪ ਵਿਚ ਭਾਗ ਲੈਣਗੇ। ਇਸ ਮੌਕੇ ਸੈਕੇਟਰੀ ਹਰਜੀਤ ਸਿੰਘ, ਪ੍ਰਮਜੀਤ ਸਿੰਘ ਰੇਲਵੇ, ਜਗਦੀਪ ਸਿੰਘ, ਸੋਨੂੰ ਸਰਪੰਚ ਢੋਟੀਆਂ, ਕੋਚ ਬਲਜਿੰਦਰ ਮੰਡ, ਰਸ਼ਪਾਲ ਸਿੰਘ ਪਾਲਾ, ਗੁਰਬਿੰਦਰ ਕੌਰ, ਕੋਚ ਕੁਲਵਿੰਦਰ ਕੌਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਨੀਲ ਕਮਲ ਰਾਮਲੀਲ੍ਹਾ ਕਲੱਬ ਵਲੋਂ ‘ਰਾਮ ਬਨਵਾਸ’ ਦੀ ਨਾਈਟ ਦਾ ਮੰਚਨ ਅਗਲੀ ਖ਼ਬਰ ਮਾਨਸਾ ਵਿਖੇ ਵਾਪਰੀ ਘਟਨਾ ਦੀ ਕੈਮਿਸਟ ਐਸੋਸੀਏਸ਼ਨ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।