ਤਰਨ ਤਾਰਨ, 17 ਫਰਵਰੀ (ਇਕਬਾਲ ਸਿੰਘ ਸੋਢੀ)- ਪਿਛਲੇ ਕਾਫੀ ਸਮੇ ਤੋਂ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਈ ਚਾਲਾਨ ਕੱਟਣ ਦੀ ਪੂਰੀ ਤਰਾਂ ਦੀ ਖੁੱਲ ਦੇ ਦਿੱਤੀ ਸੀ ਪਰ ਅਫਸੋਸ਼ ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਦੇ ਬਿਨਾਂ ਕਿਸੇ ਕਾਰਨ ਬਿਨਾਂ ਦੱਸਿਆ ਪਿੱਛੋਂ ਫੋਟੋ ਖਿੱਚ ਕੇ ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਆਮ ਲੋਕਾਂ ਦੀਆ ਜੇਬਾਂ 'ਤੇ ਭਾਰੀ ਬੋਝ ਪੈਣਾ ਸ਼ੁਰੂ ਹੋ ਗਿਆ ਸੀ | ਇਸਦਾ ਜਿਕਰ ਲ਼ੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇਸ ਨਾਲ ਪੰਜਾਬ ਵਿਚ ਹਾਹਾਕਾਰ ਮੱਚਣੀ ਸ਼ੁਰੂ ਹੋ ਗਈ ਸੀ, ਜਿਸ ਦੀ ਆਵਾਜ਼ ਭਾਰਤ ਦੀ ਉੱਚ -ਨਿਆਲਿਆ ਸੁਪਰੀਮ ਕੋਰਟ ਤੱਕ ਪਹੁੰਚੀ, ਜਿਨ੍ਹਾਂ ਦੇ ਜੱਜ ਸਹਿਬਾਨ ਨੇ ਆਮ ਲੋਕਾਂ ਨੂੰ ਭਾਰੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਅੱਗੇ ਅਤੇ ਪਿੱਛੋਂ ਤੋਂ ਫੋਟੋ ਲਾਉਣ ਵਾਲੇ ਅਤੇ ਬਿਨਾਂ ਗੱਡੀ ਚਾਲਕ ਦੇ ਦਸਖਤ ਦੇ ਈ-ਚਾਲਾਨ ਦੀ ਕੋਰਟ ਵਿਚ ਕੋਈ ਮਾਨਤਾ ਨਹੀਂ ਹੋਵੇਗੀ | ਅਸੀਂ ਲ਼ੋਕ ਲਹਿਰ ਪਾਰਟੀ ਦੇ ਸਮੂਹ ਮੈਂਬਰ ਅਤੇ ਸਮੁੱਚੇ ਸ਼ਹਿਰ ਨਿਵਾਸੀ ਸੁਪਰੀਪ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਇਸ ਫੈਸਲੇ ਨਾਲ ਹਰ ਰੋਜਾਨਾਂ ਹਜ਼ਾਰਾਂ ਆਮ ਅਤੇ ਮੱਧ ਵਰਗੀ ਲੋਕਾਂ ਦੀਆ ਜੇਬਾਂ ਬਿਨਾਂ ਵਜ੍ਹਾ ਦੇ ਆਰਥਿਕ ਬੋਝ ਤੋਂ ਮੁਕਤ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਅਸੀਂ ਜਲਦ ਈ-ਚਲਾਨਾ ਨੂੰ ਰੱਦ ਕਰਣ ਲਈ ਇਕ ਮੰਗ ਪੱਤਰ ਪਾਰਟੀ ਮੈਂਬਰਾਂ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਦਸਖਤਾਂ ਨਾਲ ਤਰਨ ਤਾਰਨ ਦੇ ਐੱਸ.ਐੱਸ.ਪੀ. ਅਤੇ ਸੁਪਰੀਮ ਕੋਰਟ ਨੂੰ ਰਾਹੀਂ ਡਿਪਟੀ ਕਮਿਸ਼ਨਰ ਦਿੱਤਾ ਜਾਵੇਗਾ | ਇਸ ਮੌਕੇ ਬਲਦੇਵ ਸਿੰਘ ਸਹਿਰੀ ਪ੍ਰਧਾਨ, ਠੇਕੇਦਾਰ ਅਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਕੇਵਲ ਕਿ੍ਸ਼ਨ ਅਰੋੜਾ ਸਕੱਤਰ, ਐਡਵੋਕੇਟ ਆਦੇਸ਼ ਅਗਨੀਹੋਤਰੀ ਪ੍ਰਧਾਨ ਲੀਗਲ ਸੈਲ, ਹੰਸ ਰਾਜ ਚੌਧਰੀ ਸੀਨੀਅਰ ਆਗੂ, ਹਰਜਿੰਦਰ ਸਿੰਘ ਅਰੋੜਾ ਸੀਨੀਅਰ ਆਗੂ, ਹਰਦੇਵ ਸਿੰਘ ਪਿੰਕਾ, ਜਸਵਿੰਦਰ ਸ਼ਰਮਾ, ਹਰਜਿੰਦਰ ਸਿੰਘ ਚਾਨਾ, ਬਾਬਾ ਪ੍ਰੇਮ ਸਿੰਘ ਆਦਿ ਹਾਜ਼ਰ ਸਨ |