23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਦੇਖਣ ਲਈ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ-ਸ਼ੇਖ <br/>

ਅਜੀਤ ਡੈਸਕ 18-02-2026
ਗੋਇੰਦਵਾਲ ਸਾਹਿਬ, 17 ਫਰਵਰੀ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਜੋ ਵੀ ਸੰਗਤ ਨਾਲ ਵਾਅਦੇ ਕੀਤੇ ਸਨ ਉਨ੍ਹਾਂ 'ਤੇ ਖਰੀ ਉਤਰੀ ਜਿਸ ਨਾਲ ਪੂਰੇ ਵਿਕਾਸ ਦੀ ਪੰਜਾਬ ਵਿਚ ਲਹਿਰ ਚੱਲੀ ਵੱਡੇ ਵੱਡੇ ਫਲਾਈ ਓਵਰ, ਬਿਜਲੀ ਸਰਪਸਤ, ਸ਼ਗਨ ਸਕੀਮ, ਆਟਾ ਦਾਲ ਦੇ ਕਾਰਡ, ਮੰਡੀਆਂ, ਸਕੂਲ, ਕਾਲਜ ਬਣਾ ਕੇ ਪੰਜਾਬ ਸਟੇਟ ਨੂੰ ਇਕ ਨਵੀ ਦਿੱਖ ਦਿੱਤੀ ਕਾਂਗਰਸ ਦੀ ਸਰਕਾਰ ਆਉਣ ਕਰਕੇ ਸਾਰਾ ਵਿਕਾਸ ਠੱਪ ਹੋ ਗਿਆ | ਇਹ ਪ੍ਰਗਟਾਵਾ ਸਾਬਕਾ ਚੇਅਰਮੈਨ, ਯੂਥ ਕੋਰ ਕਮੇਟੀ ਮੈਂਬਰ ਗੁਰਸੇਵਕ ਸਿੰਘ ਸ਼ੇਖ ਨੇ ਗੋਇੰਦਵਾਲ ਸਾਹਿਬ ਆਪਣੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਨੇ ਅੱਗੇ ਕਿਹਾ ਕੇ 'ਆਪ' ਸਰਕਾਰ ਵਿਚ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਹੈ | ਲੁੱਟ, ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਨਿੱਤ ਨੌਜਵਾਨਾਂ ਦੇ ਗੋਲੀਆਂ ਮਾਰਕੇ ਕਤਲ ਕੀਤੇ ਜਾ ਰਹੇ ਹਨ, ਚੰਗੇ ਵਪਾਰੀ ਆਪਣਾ ਵਪਾਰ ਛੱਡ ਕੇ ਪੰਜਾਬ ਤੋਂ ਬਾਹਰ ਜਾ ਰਹੇ ਹਨ, ਇਸ ਲਈ ਮੈੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਦੇਖਣ ਲਈ 2027 ਵਿਚ ਸ਼੍ਰਓਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ | ਇਸ ਮੌਕੇ ਸ਼ੇਖ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਵਰਿੰਦਰ ਸਿੰਘ ਜੋਤੀ ਦੇ ਦਾਦੀ ਭਾਨ ਕੌਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ | ਇਸ ਮੌਕੇ ਸਾਬਕਾ ਸੰਮਤੀ ਮੈਂਬਰ ਬਲਵਿੰਦਰ ਸਿੰਘ, ਚੈਅਰਮੈਨ ਗੁਰਨਾਮ ਸਿੰਘ ਲਾਡੀ, ਸੁਰਜਨ ਸਿੰਘ ਲਾਹੌਰੀਆ, ਬਲਕਾਰ ਸਿੰਘ ਬਾਰਾ, ਪ੍ਰਧਾਨ ਗੁਰਮੀਤ ਸਿੰਘ, ਸਵਿੰਦਰ ਸਿੰਘ, ਰਾਜਵਿੰਦਰ ਸਿੰਘ ਮਿੱਠਾ, ਠੇਕੇਦਾਰ ਹਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਬਾਬਾ ਤਾਰਾ ਸਿੰਘ ਜੀ ਸਪੋਰਟਸ ਅਕੈਡਮੀ 'ਚ ਨਵੀਆਂ ਖੇਡ ਸਹੂਲਤਾਂ ਦਾ ਸੰਤ ਬਾਬਾ ਸੁੱਖਾ ਸਿੰਘ ਵਲੋਂ ਉਦਘਾਟਨ <br/> ਅਗਲੀ ਖ਼ਬਰ ਪਿੱਛੋਂ ਫੋਟੋ ਖਿੱਚ ਕੇ ਚਾਲਾਨ ਕੱਟਣ ਨੂੰ ਬੰਦ ਕਰਨ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਸਵਾਗਤਯੋਗ-ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।