24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੀਆਂਵਿੰਡ ਵਿਖੇ ਨਾਥਾਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਕਰਵਾਇਆ <br/>

ਅਜੀਤ ਡੈਸਕ 18-02-2026
ਮੀਆਂਵਿੰਡ, 17 ਫ਼ਰਵਰੀ (ਸੰਧੂ)-ਪਿੰਡ ਮੀਆਂਵਿੰਡ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਨਾਥਾਂ ਦਾ ਕੁਟੀਆ ਵਿਖੇ ਬਾਬਾ ਸੰਤੋਖ ਨਾਥ, ਬਾਬਾ ਪੂਰਨ ਨਾਥ, ਬਾਬਾ ਪ੍ਰੇਮ ਨਾਥ ਅਤੇ ਬਾਬਾ ਚਰਨ ਨਾਥ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿਚ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਅਤੇ ਵਾਰਾਂ ਨਾਲ ਦੂਰੋਂ ਦੂਰੋਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਡੇਰੇ ਵਿਚ ਸੇਵਾਦਾਰਾਂ ਵਲੋਂ ਸੰਗਤਾਂ ਲਈ ਵੱਖ ਵੱਖ ਪਕਵਾਨਾਂ ਦਾ ਪ੍ਰਬੰਧ ਕੀਤਾ ਹੋਇਆ ਸੀ | ਸ਼ਾਮ ਨੂੰ ਮਾਸਟਰ ਮਹਿੰਦਰ ਸਿੰਘ ਖੇਡ ਸਟੇਡੀਅਮ ਵਿਚ ਕਬੱਡੀ ਕਲੱਬਾਂ ਦੇ ਮੈਚਾਂ ਦੀ ਸ਼ੁਰੂਆਤ ਜ਼ਿਲ੍ਹਾ ਯੋਜਨਾ ਬੋਰਡ ਅੰਮਿ੍ਤਸਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ, ਇੰਟਰਨੈਸ਼ਨਲ ਕਬੱਡੀ ਖਿਡਾਰੀ ਸਤਨਾਮ ਸਿੰਘ ਸੱਤਾ ਯੂ.ਕੇ, ਕਬੱਡੀ ਖਿਡਾਰੀ ਥਾਣੇਦਾਰ ਪਿਆਰਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕਰਵਾਈ ਗਈ | ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿਚ ਜੇਤੂ ਟੀਮ ਨੂੰ ਇਕ ਲੱਖ ਅਤੇ ਦੂਸਰੇ ਅਸਥਾਨ ਤੇ ਰਹੀ ਟੀਮ ਨੂੰ 85 ਹਜ਼ਾਰ ਰੁਪਏ ਦਾ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਹੁੰਚੇ ਹੋਏ ਪਤਵੰਤਿਆਂ ਵਿਚ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸ਼ਾਹ ਮੀਆਂਵਿੰਡ, ਸਾਬਕਾ ਸਰਪੰਚ ਪਲਵਿੰਦਰ ਸਿੰਘ ਮੀਆਂਵਿੰਡ, ਸਾਬਕਾ ਸਰਪੰਚ ਕਾਬਲ ਸਿੰਘ, ਐੱਨ.ਆਰ.ਆਈ. ਗੁਰਪ੍ਰੀਤ ਸਿੰਘ ਜੌਹਲ ਆਸਟ੍ਰੀਆ, ਹਰਦੀਪ ਸਿੰਘ ਸਪੇਨ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਰਪੰਚ ਹਰਪ੍ਰੀਤ ਸਿੰਘ ਹੈਪੀ ਫਾਜਲਪੁਰ, ਮਨਜੀਤ ਸਿੰਘ ਸਾਬਾ, ਅਮਨਪ੍ਰੀਤ ਸਿੰਘ ਗੋਲਡੀ, ਸਾਬਕਾ ਸੰਮਤੀ ਮੈਂਬਰ ਜਗਤਾਰ ਸਿੰਘ, ਪ੍ਰਧਾਨ ਬਚਿੱਤਰ ਸਿੰਘ, ਰਣਜੀਤ ਸਿੰਘ ਰਾਣਾ, ਸਰਪੰਚ ਰਣਧੀਰ ਸਿੰਘ ਬਦੇਸ਼ਾ, ਸਰਪੰਚ ਹਰਪਾਲ ਸਿੰਘ ਜਵੰਦਪੁਰ, ਰਾਕੀ ਬਦੇਸ਼ਾ, ਹਰਪ੍ਰੀਤ ਸਿੰਘ ਹੈਪੀ ਸੰਧੂ ਮੀਆਂਵਿੰਡ, ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਸਪਾਲ ਸਿੰਘ ਸੰਧੂ, ਸਾਬਕਾ ਥਾਣੇਦਾਰ ਚਰਨ ਸਿੰਘ ਪਹਿਲਵਾਨ ਵਡਾਲਾ, ਗੁਰਜੀਤ ਸਿੰਘ ਗੀਤੂ ਸੰਧੂ, ਫ਼ੌਜੀ ਜਸਬੀਰ ਸਿੰਘ, ਕੇਸ਼ੀ ਪਹਿਲਾਵਾਨ ਬਿਆਸ, ਮਾਸਟਰ ਅਵਤਾਰ ਸਿੰਘ, ਮੁਨਸ਼ੀ ਰਣਜੀਤ ਸਿੰਘ ਸਮੇਤ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਹੋਏ ਸਰਪੰਚਾਂ, ਮੁਹਤਬਰਾਂ ਅਤੇ ਵੱਡੀ ਤਾਦਾਦ ਵਿਚ ਪਹੁੰਚੇ ਖੇਡ ਪ੍ਰੇਮੀਆਂ ਵਲੋਂ ਕਬੱਡੀ ਦਾ ਅਨੰਦ ਮਾਣਿਆ ਗਿਆ |

ਪਿਛਲੀ ਖ਼ਬਰ ਸਿਹਤ ਬੀਮਾ ਕਾਰਡ ਬਣਾਉਣ ਲਈ ਲੋਕ ਹੋ ਰਹੇ ਖੱਜਲ ਖੁਆਰ ਅਗਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ ਲਈ ਅੰਡਰ-19 ਮੁੰਡਿਆਂ ਦੀ ਕਿ੍ਕਟ ਟੀਮ ਵਾਸਤੇ ਟਰਾਇਲ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।