24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਤਰਨ ਤਾਰਨ ਜ਼ਿਲ੍ਹੇ ਲਈ ਅੰਡਰ-19 ਮੁੰਡਿਆਂ ਦੀ ਕਿ੍ਕਟ ਟੀਮ ਵਾਸਤੇ ਟਰਾਇਲ ਕੱਲ੍ਹ

ਅਜੀਤ ਡੈਸਕ 18-02-2026
ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਸਾਲ 2026-27 ਲਈ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰ ਦੇ ਅੰਡਰ-19 ਮੁੰਡਿਆਂ ਦੇ ਕਿ੍ਕਟ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਤਰਨ ਤਾਰਨ ਜ਼ਿਲ੍ਹੇ ਦੀ ਕਿ੍ਕਟ ਟੀਮ ਵਾਸਤੇ ਟਰਾਇਲ 19 ਫਰਵਰੀ 2026 ਨੂੰ ਲਏ ਜਾਣਗੇ | ਇਸ ਸੰਬੰਧੀ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋ ਤੇ ਪ੍ਰਧਾਨ ਅਭੇਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਟਰਾਇਲ ਸੇਟ ਰਾਮਾ ਮੈਰੀਡੇਨ ਅਕੈਡਮੀ ਪੱਟੀ ਰੋਡ ਤਰਨ ਤਾਰਨ ਵਿਖੇ ਲਏ ਜਾ ਰਹੇ ਹਨ | ਇਨ੍ਹਾਂ ਟਰਾਇਲਾਂ 'ਚ 1 ਸਤੰਬਰ 2007 ਨੂੰ ਜਾਂ ਉਸ ਤੋਂ ਬਾਅਦ ਜੰਮੇ ਖਿਡਾਰੀ ਹਿੱਸਾ ਲੈ ਸਕਦੇ ਹਨ | ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਨਾਲ ਅਸਲੀ ਡਿਜੀਟਲ ਜਨਮ ਪ੍ਰਮਾਣ ਪੱਤਰ ਤੇ ਆਧਾਰ ਕਾਰਡ ਲੈ ਕੇ ਆਉਣ | ਖਿਡਾਰੀਆਂ ਲਈ ਕਿ੍ਕਟ ਦੀ ਚਿੱਟੀ ਡਰੈਸ ਪਾਉਣਾਂ ਲਾਜ਼ਮੀ ਹੈ | ਇਹ ਟਰਾਇਲ ਠੀਕ ਸਵੇਰੇ 10 ਵਜੇ ਸ਼ੁਰੂ ਹੋ ਜਾਣਗੇ | ਖਿਡਾਰੀ ਸਮੇਂ ਸਿਰ ਪਹੁੰਚ ਕੇ ਇਨ੍ਹਾਂ ਟਰਾਇਲਾਂ 'ਚ ਹਿੱਸਾ ਲੈਣ | ਇਸ ਮੌਕੇ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਜੁਆਇੰਟ ਸੈਕਟਰੀ ਰੋਜ਼ਦੀਪ ਸਿੰਘ, ਮੈਂਬਰ ਸ਼ੇਰਜੰਗ ਸਿੰਘ ਹੁੰਦਲ ਤੇ ਕੋਚ ਲਵਪ੍ਰੀਤ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮੀਆਂਵਿੰਡ ਵਿਖੇ ਨਾਥਾਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਕਰਵਾਇਆ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਫੱਗਣ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।