20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਾਣਾ ਹਸਪਤਾਲ ਵਿਖੇ ਮਿਲ ਰਹੀਆਂ ਆਧੁਨਿਕ ਸਹੂਲਤਾਂ ਦਾ ਸਰਹੱਦੀ ਲੋਕਾਂ ਨੂੰ ਵੱਡਾ ਲਾਭ ਮਿਲੇਗਾ-ਭਾਈ ਮਨਜੀਤ ਸਿੰਘ <br/>

ਅਜੀਤ ਡੈਸਕ 30-01-2026
ਖਾਲੜਾ, 29 ਜਨਵਰੀ (ਜੱਜਪਾਲ ਸਿੰਘ ਜੱਜ)-ਸਰਹੱਦੀ ਏਰੀਆ ਜੋ ਸਿਹਤ ਸਹੂਲਤਾਂ ਪੱਖੋਂ ਪੱਛੜਿਆ ਹੋਇਆ ਸੀ ਅਤੇ ਜਿਸ ਲਈ ਸਰਹੱਦੀ ਲੋਕਾਂ ਨੂੰ ਡਾਕਟਰੀ ਇਲਾਜ ਕਰਵਾਉਣ ਲਈ ਜਿੱਥੇ ਅੰਮਿ੍ਤਸਰ ਅਤੇ ਹੋਰ ਦੂਰ ਦੁਰੇਡੇ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ, ਉੱਥੇ ਕਈ ਵਾਰ ਸਮੇਂ ਸਿਰ ਨਾ ਪੁੱਜਣ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਵੀ ਗਵਾਉਣਾ ਪੈਂਦਾ ਸੀ, ਪ੍ਰੰਤੂ ਹੁਣ ਮਗਰਲੇ ਲੰਬੇ ਸਮੇਂ ਤੋਂ ਕਸਬਾ ਖਾਲੜਾ ਵਿਖੇ ਮਿਆਰੀ ਸਿਹਤ ਸਹੂਲਤਾਂ ਦੇ ਰਹੇ ਰਾਣਾ ਹਸਪਤਾਲ ਵਿਖੇ 10 ਬਿਸਤਰਿਆਂ ਦੇ ਬਣਾਏ ਆਈ.ਸੀ.ਯੂ. ਅਤੇ ਲਗਾਏ ਆਕਸੀਜਨ ਪਲਾਂਟ ਲਗਾਉਣ ਨਾਲ ਸਰਹੱਦੀ ਏਰੀਏ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਇੱਥੇ ਹੀ ਮਿਲਣ ਨਾਲ ਵੱਡਾ ਲਾਭ ਮਿਲੇਗਾ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਵਾਈਸ ਪ੍ਰਧਾਨ ਅਕਾਲੀ ਦਲ ਪੁਨਰ ਸੁਰਜੀਤ ਅਤੇ ਸੰਤ ਕਰਤਾਰ ਸਿੰਘ ਖਾਲਸਾ ਦੇ ਸਪੁੱਤਰ ਭਾਈ ਮਨਜੀਤ ਸਿੰਘ ਹੁਰਾਂ ਰਾਣਾ ਹਸਪਤਾਲ ਵਿਖੇ ਪਦ ਉਨਤ ਕੀਤੇ ਆਈ.ਸੀ.ਯੂ. ਅਤੇ ਆਕਸੀਜਨ ਪਲਾਂਟ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ | ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸਰਹੱਦੀ ਲੋਕਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਵਿਖੇ ਰੋਜ਼ਾਨਾ ਹੀ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਆਉਂਦੇ ਹਨ, ਤਾਂ ਜੋ ਲੋਕਾਂ ਨੂੰ ਸ਼ਹਿਰੀ ਹਸਪਤਾਲਾਂ ਵਿਚ ਖੱਜਲ ਖਰਾਬ ਨਾ ਹੋਣਾ ਪਵੇ | ਜ਼ਨਾਨਾ ਰੋਗਾਂ ਦੇ ਮਾਹਰ ਡਾ. ਤਰਲੀਨ ਕੌਰ ਨੇ ਦੱਸਿਆ ਕਿ ਰਾਣਾ ਹਸਪਤਾਲ ਅੰਦਰ ਸਾਬਕਾ ਫ਼ੌਜੀਆਂ ਲਈ ਈ.ਸੀ.ਐਚ.ਐਸ., ਐਸ.ਜੀ.ਪੀ.ਸੀ., ਆਯੂਸ਼ਮਾਨ ਅਤੇ ਹੋਰ ਸਕੀਮਾਂ ਤਹਿਤ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਸਪਤਾਲ ਅੰਦਰ ਲੱਗੀਆਂ ਦੋ ਡਇਲਸਿਸ ਮਸ਼ੀਨਾਂ ਤੇ ਬਹੁਤ ਹੀ ਕਿਫਾਇਤੀ ਰੇਟਾਂ 'ਤੇ ਮਰੀਜ਼ਾਂ ਦਾ ਡਾਇਲਸਿਸ ਕੀਤਾ ਜਾਂਦਾ ਹੈ | ਉਪਰੰਤ ਡਾ. ਰਜਿੰਦਰ ਸਿੰਘ ਰਾਣਾ ਵਲੋਂ ਭਾਈ ਮਨਜੀਤ ਸਿੰਘ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕੰਵਰਚੜਤ ਸਿੰਘ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਵਿਕਾਸਬੀਰ ਸਿੰਘ, ਡਾ. ਤਵਲੀਨ ਕੌਰ, ਕੁਲਦੀਪ ਸਿੰਘ ਬੱਬੂ, ਜਸਵੰਤ ਸਿੰਘ ਜੋਧਪੁਰੀ, ਭਾਈ ਗੁਰਮੀਤ ਸਿੰਘ ਪੱਟੀ ਵਾਲੇ, ਡਾ. ਰਣਜੀਤ ਸਿੰਘ, ਡਾ. ਸੁਖਦੇਵ ਸਿੰਘ, ਡਾ. ਬਲਬੀਰ ਸਿੰਘ, ਡਾ. ਗੁਲਜਾਰ ਸਿੰਘ ਆਦਿ ਪਤਵੰਤੇ ਹਾਜਰ ਸਨ |

ਪਿਛਲੀ ਖ਼ਬਰ ਚੌਥਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ <br/> ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।