ਤਰਨ ਤਾਰਨ, 29 ਜਨਵਰੀ (ਇਕਬਾਲ ਸਿੰਘ ਸੋਢੀ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਸਕੂਲ ਮਾਰਕੀਟ ਤਰਨ ਤਾਰਨ ਵਲੋਂ ਦੁੱਧ ਦੇ ਲੰਗਰ ਲਗਾਇਆ ਗਿਆ | ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਨਿਰਵੈਲ ਸਿੰਘ ਰਿੰਕੂ, ਪਿ੍ੰਸ ਟੈਲੀਕੌਮ, ਰਾਜਾ ਟੈਲੀਕੌਮ, ਅਕਾਸ਼ਦੀਪ ਸਿੰਘ, ਮਨਜਿੰਦਰ ਸਿੰਘ ਜੌਹਲ, ਰਵੀ ਮੈਡੀਕਲ ਸਟੋਰ, ਸਾਹਬੀ, ਹਰਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ, ਰਾਮ ਜੀ, ਸਮਰ ਤੇ ਹੋਰਨਾਂ ਵਲੋਂ ਲੰਗਰ ਦੌਰਾਨ ਸੇਵਾ ਕੀਤੀ ਗਈ ਅਤੇ ਸੰਗਤਾਂ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਗਿਆ | ਉਕਤ ਦੁਕਾਨਦਾਰਾਂ ਦੱਸਿਆ ਕਿ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦੁਕਾਨਦਾਰਾਂ ਵਲੋਂ ਇਹ ਲੰਗਰ ਲਗਾਇਆ ਜਾਂਦਾ ਹੈ, ਜਿਸ ਵਿਚ ਦੁਕਾਨਦਾਰਾਂ ਵਲੋਂ ਵੱਧ ਚੜ ਕੇ ਸੇਵਾ ਕੀਤੀ ਜਾਂਦੀ ਹੈ |