ਤਰਨ ਤਾਰਨ, 29 ਜਨਵਰੀ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਵੈਰੋਂਵਾਲ ਵਿਖੇ ਤਨਰਾਜ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਚੱਕਰੇ ਖਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ 14 ਜਨਵਰੀ ਨੂੰ ਸਾਡੀ ਪੈਲੀ ਵਿੱਚ ਡਿੱਗੀ ਪਤੰਗ ਨੂੰ ਕੰਮ ਕਰ ਰਹੇ ਪ੍ਰਵਾਸੀ ਨੇ ਫ਼ੜ ਲਿਆ ਤੇ ਸੁਰਜੀਤ ਸਿੰਘ ਪ੍ਰਵਾਸੀਆਂ ਦੀ ਲੇਬਰ ਨੂੰ ਮਾੜਾ ਚੰਗਾ ਬੋਲਣ ਲੱਗਾ ਤਾਂ ਉਸਦੇ ਪਿਤਾ ਨੇ ਉਨ੍ਹਾਂ ਹਟਾ ਦਿੱਤਾ | ਫਿਰ ਅਗਲੇ ਦਿਨ ਉਹ ਆਪਣੇ ਮੋਟਰਸਾਇਕਲ ਤੇ ਆਪਣੀ ਹਵੇਲੀ ਵੱਲ ਨੂੰ ਜਾ ਰਿਹਾ ਸੀ, ਜਿਥੇ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਬਲਰਾਮ ਸਿੰਘ ਪੁੱਤਰ ਹਰਜੀਤ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਦਿਆਲ ਸਿੰਘ, ਅਰਜਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਅਨ ਚੱਕਰੇ ਖਾਂ ਪਹਿਲਾ ਤਾ ਹੀ ਖੜੇ ਸੀ | ਜਦ ਉਹ ਹਵੇਲੀ ਦੇ ਬਾਹਰ ਖੜ੍ਹਾ ਸੀ ਉਸਨੇ ਸੁਰਜੀਤ ਸਿੰਘ ਨੂੰ ਕਿਹਾ ਕਿ ਤੁਸੀਂ ਲੇਬਰ ਨਾਲ ਝਗੜਾ ਕਿਉ ਕਰਦੇ ਹੋ ਤਾਂ ਸੁਰਜੀਤ ਸਿੰਘ ਨੇ ਲਲਕਾਰਾ ਮਾਰਿਆ ਕਿ ਫ਼ੜ ਲਵੋ ਇਸਨੂੰ ਪ੍ਰਵਾਸੀਆਂ ਦੀ ਮਦਦ ਕਰਨ ਦਾ ਇਸਨੂੰ ਮਜਾ ਦੱਸ ਦਿਉ, ਤਾਂ ਸਾਰੇ ਉਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਅਤੇ ਉਸ ਨੂੰ ਸੱਟਾਂ ਮਾਰ ਕੇ ਜ਼ਖਮੀ ਕਰਕੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |