ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)-ਭਾਰਤ ਦੇਸ਼ ਦੇ ਲੋਕਾਂ ਨੂੰ ਮਿਲਾਵਟੀ, ਸੰਥੈਟਿਕ ਖਾਣ-ਪਾਣ ਨਾਲ ਜਨਮ ਲੈ ਰਹੀਆਂ ਭਿਆਨਕ ਬਿਮਾਰੀਆਂ ਤੋਂ ਦੂਰ ਕਰਨ, ਸਵੈ ਕਿੱਤਾ ਰੁਜ਼ਗਾਰ ਦੇਣ ਅਤੇ ਸਮਾਜ ਨੂੰ ਨਿਰੋਗ ਬਨਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਬਹੁਤ ਹੀ ਕਾਰਗਰ ਅਤੇ ਸ਼ਲਾਘਾਯੋਗ ਕਦਮ ਪੁੱਟਦਿਆਂ ਸਰਹੱਦੀ ਜ਼ਿਲ੍ਹਾ ਵਿਕਾਸ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਸਮਾਜ ਅੰਦਰ ਨਵੀਂ ਕ੍ਰਾਂਤੀ ਅਤੇ ਜਾਗਰੂਕਤਾ ਆਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਤਰਨ ਤਾਰਨ ਵਿਖੇ ਵੱਖ-ਵੱਖ ਪਿੰਡਾਂ ਵਿਚੋਂ ਆਏ ਸਮਾਜ ਚਿੰਤਕਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਵਾਨੀ ਬਚਾਉਣ ਦੇ ਸੰਬੰਧ ਵਿਚ ਬਹੁਤ ਹੀ ਵਧੀਆ ਉਪਰਾਲਾ ਕਰਕੇ ਸਮਾਜ ਦੇ ਲੋਕਾਂ ਨੂੰ ਨਿਰੋਗ ਅਤੇ ਸਵੈ ਕਿੱਤਾ ਰੁਜਗਾਰ ਦਾ ਸੁਨਹਿਰੀ ਮੌਕਾ ਦਿੱਤਾ ਹੈ ਅਤੇ ਇਸ ਸਾਰੀ ਪ੍ਰਕਿਰਿਆ ਵਿਚ ਆਰਥਿਕ ਮਦਦ ਲਈ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬੈਂਕ ਤੋਂ ਕਰਜਾ ਦੁਆਉਣ ਤੱਕ ਦਾ ਸਾਥ ਦੇਣ ਦੀ ਜਾਣਕਾਰੀ ਵੀ ਦਿੱਤੀ | ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸ.ਸੀ. ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਾਪੂਈ, ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ, ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ, ਸਾਹਿਬ ਸਿੰਘ, ਦਿਲਬਾਗ ਸਿੰਘ, ਗੌਰਵ ਦੇਵਗਨ, ਮੇਹਰ ਸਿੰਘ ਬਾਣੀਆ, ਜਥੇਦਾਰ ਖੁਸ਼ਪਿੰਦਰ ਸਿੰਘ, ਮਾਸਟਰ ਬਲਦੇਵ ਸਿੰਘ, ਦਲਜਿੰਦਰ ਸਿੰਘ ਖਾਲਸਾ, ਨਿਰਮਲ ਸਿੰਘ ਖਾਲਸਾ, ਡਾ. ਸੁਖਵੰਤ ਸਿੰਘ, ਜੱਸਾ ਸਿੰਘ ਪੰਜਵੜ, ਬਲਜਿੰਦਰ ਸਿੰਘ ਚੀਮਾ, ਸੁਖਦੇਵ ਸਿੰਘ, ਗੁਰਮੀਤ ਸਿੰਘ, ਜਸਕਰਨ ਨਈਅਰ, ਸੋਨੂ ਮੂਸੇ, ਲੱਕੀ ਜੋਸ਼ੀ, ਬਾਬਾ ਸਰਵਨ ਸਿੰਘ ਮਾਲਚੱਕ, ਹਰਜਿੰਦਰ ਸਿੰਘ ਪੱਧਰੀ, ਕਾਲਾ ਸੋਹਲ, ਰਣਜੀਤ ਸਿੰਘ ਗੱਗਬੂਹਾ, ਕਰਮਜੀਤ ਸਿੰਘ ਗੱਗੋਬੂਹਾ, ਕਨਵਰਦੀਪ ਸਿੰਘ ਸਿੱਧਵਾਂ, ਗੁਰਜੰਟ ਸਿੰਘ ਨੂਰਪੁਰ, ਗੁਰਸੇਵਕ ਸਿੰਘ ਭੁੱਚਰ, ਜਗਜੀਤ ਸਿੰਘ ਕੋਟ ਧਰਮ ਚੰਦ, ਮਨਜੀਤ ਸਿੰਘ ਚੂਸਲੇਵੜ, ਬਲਦੇਵ ਮਸੀਹ ਭੋਜੀਆਂ, ਹਰਪਾਲ ਸਿੰਘ ਗੰਡੀਵਿੰਡ, ਸੋਨਾ ਭੁੱਚਰ ਆਦਿ ਹਾਜ਼ਰ ਸਨ |