ਰਾਜਪੁਰਾ, 20 ਜਨਵਰੀ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਦੋ ਵਿਦਿਆਰਥੀਆਂ ਨੇ ਬਠਿੰਡੇ 'ਚ ਹੋਏ ਜ਼ਿਲ੍ਹਾ ਪੰਜਾਬ ਰਾਜ ਸ਼ਤਰੰਜ ਮੁਕਾਬਲੇ-2026 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਰਾਫ਼ੀ, ਤਗਮੇ ਅਤੇ ਨਗਦ ਪੁਰਸਕਾਰ ਜਿੱਤ ਸਕੂਲ ਅਤੇ ਰਾਜਪੁਰਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੀ ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਨੇ ਦੱਸਿਆ ਕਿ ਲੜਕਿਆਂ ਦੀ ਅੰਡਰ-11 ਮੁਕਾਬਲੇ 'ਚ ਤਨਮਯ ਨੇ ਟਰਾਫ਼ੀ ਜਿੱਤੀ ਅਤੇ 1200 ਰੁਪਏ ਦਾ ਨਗਦ ਇਨਾਮ ਵੀ ਪ੍ਰਾਪਤ ਕੀਤਾ | ਇਸ ਤਰ੍ਹਾਂ ਕਿ੍ਸ਼ਵ ਨੇ ਤਗਮਾ ਜਿੱਤਿਆ | ਇਸ ਜਿੱਤ 'ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ੰਸੀਪਲ ਮੈਡਮ ਭਾਰਤੀ ਆਸ਼ੂਤੋਸ਼ ਨੇ ਖਿਡਾਰੀਆਂ ਅਤੇ ਕੋਚ ਕਰਮਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਜਿੱਤਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ |