ਪਟਿਆਲਾ, 20 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸੰਖੇਪ ਬਿਮਾਰੀ ਤੋਂ ਬਾਅਦ ਮਾਤਾ ਲਾਜੋ ਬੀਤੀ 14 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਮਾਤਾ ਲਾਜੋ ਦਾ ਜਨਮ ਪਟਿਆਲੇ ਜ਼ਿਲ੍ਹੇ ਦੇ ਪਿੰਡ ਸੀਲ ਵਿਖੇ ਹੋਇਆ | ਇਸ ਉਪਰੰਤ ਉਨ੍ਹਾਂ ਦਾ ਵਿਆਹ ਧਬਲਾਨ ਪਿੰਡ ਦੇ ਖ਼ੁਸ਼ੀਆ ਨਾਲ ਹੋਇਆ | ਉਨ੍ਹਾਂ ਨੇ ਆਪਣੀ ਪਰਿਵਾਰਿਕ ਜ਼ਿੰਦਗੀ 'ਚ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ | ਉਨ੍ਹਾਂ ਨੇ ਹਮੇਸ਼ਾ ਆਪਣੇ ਪਰਿਵਾਰ 'ਚ 9 ਬੱਚਿਆਂ ਦੇ ਪਾਲਣ-ਪੋਸਣ ਲਈ ਦਿਨ-ਰਾਤ ਇਕ ਕਰ ਕੇ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮਿਲਾਪੜੇ ਸੁਭਾਅ ਤਹਿਤ ਪਿੰਡ ਅਤੇ ਇਲਾਕੇ 'ਚ ਵੀ ਸਮਾਜਿਕ ਤੌਰ 'ਤੇ ਆਪਣੇ ਰਿਸ਼ਤੇ ਡੂੰਘੇ ਕੀਤੇ | ਮਿਹਨਤ ਅਤੇ ਦਸਾਂ-ਨੂੰਹਾਂ ਦੀ ਕਿਰਤ ਕਰਨ ਵਾਲੀ ਮਾਤਾ ਲਾਜੋ ਸਰੀਰਕ ਤੌਰ 'ਤੇ ਅਖੀਰ ਤੱਕ ਤੰਦਰੁਸਤ ਸਨ | ਲਗਪਗ 90 ਸਾਲ ਦੀ ਉਮਰ ਭੋਗ ਕੇ ਉਹ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਏ ਹਨ | ਉਹ ਆਪਣੇ ਪਿੱਛੇ ਪੁੱਤਰ ਅਮਰੀਕ ਸਿੰਘ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਲੱਖੀ, ਸਦੀਕ, ਮਲਕੀਤ ਅਤੇ ਅਮਰਜੀਤ ਸਮੇਤ ਚਾਰ ਪੁੱਤਰੀਆਂ ਨੂੰ ਛੱਡ ਗਏ ਹਨ | ਉਨ੍ਹਾਂ ਦੀ ਅੰਤਿਮ ਅਰਦਾਸ 22 ਜਨਵਰੀ ਦਿਨ ਵੀਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਤੇਗਸਰ ਸਾਹਿਬ, ਪਿੰਡ ਧਬਲਾਨ, ਪਟਿਆਲਾ ਵਿਖੇ ਹੋਵੇਗੀ |