ਈਮੇਲ ਐਡਰੈੱਸ : mctarntaran@gmil.com Off .: 01852-222385, 500610 ਪਬਲਿਕ ਨੋਟਿਸ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਾਇਦਾਦ ਨੰਬਰ B-2/364 ਵਾਕਿਆ ਗਲੀ ਧਰਮ ਸਿੰਘ ਵਾਲੀ ਜੰਡਿਆਲਾ ਰੋਡ ਤਰਨ ਤਾਰਨ ਹਾਊਸ ਟੈਕਸ ਦੇ ਅਸੈਸਮੈਂਟ ਰਜਿਸਟਰ ਵਿਚ ਸ੍ਰੀਮਤੀ ਪਿਆਰ ਕੌਰ ਪਤਨੀ ਮੰਗਲ ਸਿੰਘ ਦੇ ਨਾਂਅ ’ਤੇ ਦਰਜ ਹੈ। ਸ੍ਰੀਮਤੀ ਪਿਆਰ ਕੌਰ ਪਤਨੀ ਮੰਗਲ ਸਿੰਘ ਦੀ ਮੌਤ ਮਿਤੀ 12.02.2018 ਨੂੰ ਹੋ ਗਈ ਹੈ ਅਤੇ ਇਨ੍ਹਾਂ ਦੇ ਪਤੀ ਸ੍ਰੀ ਮੰਗਲ ਸਿੰਘ ਪੁੱਤਰ ਸੇਵਾ ਸਿੰਘ ਦੀ ਮੌਤ ਮਿਤੀ 22.01.2006 ਨੂੰ ਪਹਿਲਾਂ ਹੀ ਹੋ ਗਈ ਹੈ। ਸ੍ਰੀਮਤੀ ਪਿਆਰ ਕੌਰ ਪਤਨੀ ਮੰਗਲ ਸਿੰਘ ਦੀ ਮੌਤ ਤੋਂ ਬਾਅਦ ਉਪਰੋਕਤ ਜਾਇਦਾਦ ਦੇ ਵਾਰਿਸ ਨਾਲ ਨੱਥੀ ਦਰਖਾਸਤ ਅਨੁਸਾਰ ਸ੍ਰੀ ਅਮਰੀਕ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਪੁੱਤਰਾਨ ਮੰਗਲ ਸਿੰਘ ਪੁੱਤਰ ਸੇਵਾ ਸਿੰਘ ਹਨ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਕਾਨੂੰਨੀ ਵਾਰਿਸ ਨਹੀਂ ਹੈ। ਉਪਰੋਕਤ ਵਾਰਿਸਾਂ ਵਿਚੋਂ ਸ੍ਰੀ ਜਸਵਿੰਦਰ ਸਿੰਘ, ਸੁਰਜੀਤ ਸਿੰਘ ਪੁੱਤਰਾਨ ਮੰਗਲ ਸਿੰਘ ਪੁੱਤਰ ਸੇਵਾ ਸਿੰਘ ਨੇ ਹਲਫ਼ੀਆ ਬਿਆਨ ਦਿੱਤਾ ਹੈ ਕਿ ਉਪਰੋਕਤ ਜਾਇਦਾਦ ਸਾਡੇ ਭਰਾ ਸ੍ਰੀ ਅਮਰੀਕ ਸਿੰਘ ਪੁੱਤਰ ਮੰਗਲ ਸਿੰਘ ਪੁੱਤਰ ਸੇਵਾ ਸਿੰਘ ਦੇ ਨਾਂਅ ਹਾਊਸ ਟੈਕਸ ਅਸੈਸਮੈਂਟ ਰਜਿਸਟਰ ਵਿਚ ਦਰਜ ਕਰ ਦਿੱਤੀ ਜਾਵੇ ਤਾਂ ਸਾਨੂੰ ਕੋਈ ਵੀ ਇਤਰਾਜ਼ ਨਹੀੰ ਹੋਵੇਗਾ। ਬਿਨੈਕਾਰ ਨੇ ਮੌਤ ਦੇ ਸਰਟੀਫਿਕੇਟ, ਹਲਫੀਆ ਬਿਆਨ, ਬੈਨਾਮਾ ਅਤੇ ਦਰਖਾਸਤ ਰਾਹੀਂ ਬੇਨਤੀ ਕੀਤੀ ਹੈ ਕਿ ਉਪਰੋਕਤ ਜਾਇਦਾਦ ਹਾਊਸ ਟੈਕਸ ਦੇ ਅਸੈਸਮੈਂਟ ਰਜਿਸਟਰ ਵਿਚ ਮੇਰੇ ਸ੍ਰੀ ਅਮਰੀਕ ਸਿੰਘ ਪੁੱਤਰ ਮੰਗਲ ਸਿੰਘ ਪੁੱਤਰ ਸੇਵਾ ਸਿੰਘ ਦੇ ਨਾਂਅ ’ਤੇ ਤਬਦੀਲ ਕੀਤੀ ਜਾਵੇ ਜੀ। ਇਸ ਬਾਰੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਉਹ ਆਪਣਾ ਇਤਰਾਜ਼ 30 ਦਿਨਾਂ ਦੇ ਅੰਦਰ-ਅੰਦਰ ਨਗਰ ਕੌੰਸਲ ਤਰਨ ਤਾਰਨ ਦਰਜ ਕਰਵਾ ਸਕਦਾ ਹੈ। ਇਸ ਦੇ ਬਾਅਦ ਕੋਈ ਉਜ਼ਰ ਇਤਰਾਜ਼ ਨਹੀਂ ਸੁਣਿਆ ਜਾਵੇਗਾ ਅਤੇ ਉਪਰੋਕਤ ਜਾਇਦਾਦ ਕੇਵਲ ਟੈਕਸ ਮੰਤਵ ਲਈ ਵਾਰਿਸਾਂ ਦੇ ਨਾਂਅ ਤਬਦੀਲ ਕਰ ਦਿੱਤੀ ਜਾਵੇਗੀ। ਸਹੀ/-ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਤਰਨ ਤਾਰਨ।