04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਛੇੜਿਆ ਜਾਵੇਗਾ- ਕੁਲਜੀਤ ਕੌਰ

ਅੰਮ੍ਰਿਤਸਰ, 3 ਨੰਵਬਰ (ਰੇਸ਼ਮ ਸਿੰਘ)-ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਔਰਤਾਂ) ਦੀ ਜ਼ਿਲ੍ਹਾ ਪ੍ਰਧਾਲ ਸ੍ਰੀਮਤੀ ਕੁਲਜੀਤ ਕੌਰ ਨੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਦਾ ਰਸਤਾ ਮੁੜ ਅਖਤਿਆਰ ਕਰਨਗੇ। ਇਥੇ ਸਿਵਲ ਸਰਜ਼ਨ ਡਾ: ਭਾਰਤੀ ਧਵਨ ਨੂੰ ਦਿੱਤੇ ਮੰਗ ਪੱਤਰ ’ਚ ਰੋਸ ਰੈਲੀ ਕਰਨ ਦਾ ਨੋਟਿਸ ਦਿੰਦਿਆਂ ਸ੍ਰੀਮਤੀ ਕੁਲਜੀਤ ਕੌਰ ਨੇ ਕਿਹਾ ਕਿ ਦਿਹਾਤੀ ਖੇਤਰਾਂ ’ਚ ਵਾਧੂ ਸੈਂਟਰਾਂ ਤੇ ਅਰਬਨ ਵਿਚ ਵਾਧੂ ਏਰੀਆ ਦੇ ਟੀਕਾ ਕਰਨ ਕੈਂਪ ਨੂੰ ਤੁਰੰਤ ਬੰਦ ਕੀਤਾ ਜਵੇਗਾ ਤੇ ਪਿਛਲੇ 2 ਮਹੀਨੇ ’ਚ ਕੀਤੇ ਗਏ ਵਾਧੂ ਟੀਕਾਕਰਨ ਕੈਂਪਾਂ ਦੀ ਅਦਾਇਗੀ ਨਹੀਂ ਪਾਈ ਗਈ ਜਿਸ ਕਾਰਨ 11 ਨੰਵਬਰ ਸਾਰੇ ਟੀਕਾਕਰਨ ਕੈਂਪ ਬੰਦ ਕਰਕੇ ਪਰਿਆਸ ਭਵਨ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਡਾ: ਭਾਰਤੀ ਧਵਨ ਨੂੰ ਕੰਟਰੈਕਟ ਹੈਲਥ ਵਰਕਰ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਕੁਲਜੀਤ ਕੌਰ ਤੇ ਹੋਰ ਆਗੂ ਰੋਸ ਰੈਲੀ ਸਬੰਧੀ ਮੰਗ ਪੱਤਰ ਦਿੰਦੇ ਹੋਏ । ਤਸਵੀਰ : ਨਿਰਮਲ ਸਟੂਡੀਓ 04-11-2026
ਅੰਮ੍ਰਿਤਸਰ, 3 ਨੰਵਬਰ (ਰੇਸ਼ਮ ਸਿੰਘ)-ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਔਰਤਾਂ) ਦੀ ਜ਼ਿਲ੍ਹਾ ਪ੍ਰਧਾਲ ਸ੍ਰੀਮਤੀ ਕੁਲਜੀਤ ਕੌਰ ਨੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਦਾ ਰਸਤਾ ਮੁੜ ਅਖਤਿਆਰ ਕਰਨਗੇ। ਇਥੇ ਸਿਵਲ ਸਰਜ਼ਨ ਡਾ: ਭਾਰਤੀ ਧਵਨ ਨੂੰ ਦਿੱਤੇ ਮੰਗ ਪੱਤਰ ’ਚ ਰੋਸ ਰੈਲੀ ਕਰਨ ਦਾ ਨੋਟਿਸ ਦਿੰਦਿਆਂ ਸ੍ਰੀਮਤੀ ਕੁਲਜੀਤ ਕੌਰ ਨੇ ਕਿਹਾ ਕਿ ਦਿਹਾਤੀ ਖੇਤਰਾਂ ’ਚ ਵਾਧੂ ਸੈਂਟਰਾਂ ਤੇ ਅਰਬਨ ਵਿਚ ਵਾਧੂ ਏਰੀਆ ਦੇ ਟੀਕਾ ਕਰਨ ਕੈਂਪ ਨੂੰ ਤੁਰੰਤ ਬੰਦ ਕੀਤਾ ਜਵੇਗਾ ਤੇ ਪਿਛਲੇ 2 ਮਹੀਨੇ ’ਚ ਕੀਤੇ ਗਏ ਵਾਧੂ ਟੀਕਾਕਰਨ ਕੈਂਪਾਂ ਦੀ ਅਦਾਇਗੀ ਨਹੀਂ ਪਾਈ ਗਈ ਜਿਸ ਕਾਰਨ 11 ਨੰਵਬਰ ਸਾਰੇ ਟੀਕਾਕਰਨ ਕੈਂਪ ਬੰਦ ਕਰਕੇ ਪਰਿਆਸ ਭਵਨ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੂਬਾ ਪ੍ਰਧਾਨ ਸਰਬਜੀਤ ਕੌਰ ਤੇ ਜਨ: ਸਕੱਤਰ ਸਤਿੰਦਰ ਕੋਰ ਗੁਰਦਾਸਪੁਰ ਵਲੋਂ ਭੇਜਿਆ ਗਿਆ ਰੋਸ ਰੈਲੀ ਦਾ ਨੋਟਿਸ ਵੀ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਆਪਣੀਆਂ ਮੰਗਾਂ ਸੰਬੰਧੀ ਵਿਭਾਗ ਨਾਲ ਸੰਪਰਕ ਕਰ ਰਹੇ ਹਨ ਪਰ ਕੋਈ ਵੀ ਹਾਂ ਪੱਖੀ ਹੁੰਗਾਰਾਂ ਨਹੀਂ ਭਰਿਆ ਗਿਆ ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ।
ਪਿਛਲੀ ਖ਼ਬਰ ਗੋਲ ਬਾਗ ਸਟੇਡੀਅਮ ’ਚ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 2026-27 ਦਾ ਸ਼ਾਨਦਾਰ ਆਗਾਜ਼, 200 ਤੋਂ ਵੱਧ ਖਿਡਾਰੀਆਂ ਨੇ ਲਿਆ... ਅਗਲੀ ਖ਼ਬਰ ਡਾਕਘਰ ਵਿਖੇ ਲੋਕਾਂ ਨੂੰ ਵਿੱਤੀ ਸੇਵਾਵਾਂ ਸੰਬੰਧੀ ਜਾਗਰੂਕ ਕਰਨ ਸੰਬੰਧੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।