04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੁਰਦਾਸਪੁਰ ਦੀ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਰੈਲੀ ’ਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਤੋਂ ਸੈਂਕੜੇ ਵਾਹਨਾਂ ’ਤੇ ਹਜ਼ਾਰਾਂ ਵਰਕਰ ਸ਼ਾਮਿਲ ਹੋਏ

ਅੰਮ੍ਰਿਤਸਰ, 3 ਨਵੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੱਦੇ ’ਤੇ ਗੁਰਦਾਸਪੁਰ ਇਕਾਈ ਕਰਵਾਈ ਗਈ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਰੈਲੀ ਵਿਚ ਹਿੱਸਾ ਲੈਣ ਲਈ ਅੰਮ੍ਰਿਤਸਰ ਤੋਂ ਸੈਕੜੇ ਵਾਹਨਾਂ ’ਤੇ ਹਜ਼ਾਰਾ ਭਾਜਪਾ ਵਰਕਰ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਅਗਵਾਈ ਵਿਚ ਗੁਰਦਾਸਪੁਰ ਲਈ ਰਵਾਨਾ ਹੋਏ। ਇਸ ਮੌਕੇ ’ਤੇ ਸਲਿਲ ਕਪੂਰ ਨੇ ਕਿਹਾ ਕਿ ਵਰਕਰਾਂ ਦਾ ਇਹ ਵੱਡਾ ਇਕੱਠ ਭਾਜਪਾ ਦੀ ਪੰਜਾਬ ਵਿਚ ਵਧਦੀ ਲੋਕਪ੍ਰਿਅਤਾ ਅਤੇ ਲੋਕਾਂ ਦੇ ਵਿਸ਼ਵਾਸ ਦਾ ਪ੍ਰਮਾਣ ਹੈ।

ਅਜੀਤ ਡੈਸਕ 04-11-2026
ਅੰਮ੍ਰਿਤਸਰ, 3 ਨਵੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੱਦੇ ’ਤੇ ਗੁਰਦਾਸਪੁਰ ਇਕਾਈ ਕਰਵਾਈ ਗਈ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਰੈਲੀ ਵਿਚ ਹਿੱਸਾ ਲੈਣ ਲਈ ਅੰਮ੍ਰਿਤਸਰ ਤੋਂ ਸੈਕੜੇ ਵਾਹਨਾਂ ’ਤੇ ਹਜ਼ਾਰਾ ਭਾਜਪਾ ਵਰਕਰ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਅਗਵਾਈ ਵਿਚ ਗੁਰਦਾਸਪੁਰ ਲਈ ਰਵਾਨਾ ਹੋਏ। ਇਸ ਮੌਕੇ ’ਤੇ ਸਲਿਲ ਕਪੂਰ ਨੇ ਕਿਹਾ ਕਿ ਵਰਕਰਾਂ ਦਾ ਇਹ ਵੱਡਾ ਇਕੱਠ ਭਾਜਪਾ ਦੀ ਪੰਜਾਬ ਵਿਚ ਵਧਦੀ ਲੋਕਪ੍ਰਿਅਤਾ ਅਤੇ ਲੋਕਾਂ ਦੇ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸੂਬਾਈ ਲੀਡਰਸ਼ਿਪ ਦੇ ਸੱਦੇ ’ਤੇ ‘ਗੁਰਦਾਸਪੁਰ ਪਦਯਾਤਰਾ ਰੈਲੀ’, ਪੰਜਾਬ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਲਿਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਪੰਜਾਬ ਦੇ ਭਵਿੱਖ ਅਤੇ ਆਪਣੇ ਭਵਿੱਖ ਵਜੋਂ ਵਿਸ਼ਵਾਸ ਨਾਲ ਦੇਖਦੇ ਹਨ। ਪੰਜਾਬ ’ਚ ਰਾਜਨੀਤਿਕ ਮਾਹੌਲ ਇਸ ਸਮੇਂ ਭਾਜਪਾ ਦੇ ਹੱਕ ਵਿਚ ਹੈ ਅਤੇ ਪੰਜਾਬ ਦੇ ਲੋਕਾਂ ਦੇ ਭਾਰੀ ਸਮਰਥਨ ਅਤੇ ਬਹੁਮਤ ਨਾਲ, ਭਾਜਪਾ 2027 ਵਿਚ ਪੰਜਾਬ ਵਿਚ ਇਕ ਡਬਲ-ਇੰਜਣ ਸਰਕਾਰ ਬਣਾਏਗੀ। ਇਸ ਮੌਕੇ ਹਰਜਿੰਦਰ ਸਿੰਘ ਠੇਕੇਦਾਰ, ਡਾ: ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਮੋਹਿਤ ਮਹਾਜਨ, ਗੌਤਮ ਅਰੋੜਾ ਅਤੇ ਸਰਬਜੀਤ ਸਿੰਘ ਸ਼ੰਟੀ, ਗੁਰਪ੍ਰਤਾਪ ਸਿੰਘ ਟਿੱਕਾ, ਸੰਜੇ ਸ਼ਰਮਾ, ਸੁਧੀਰ ਸ਼੍ਰੀਧਰ, ਮੀਨੂੰ ਸਹਿਗਲ, ਮਨਰਾਜ ਛੀਨਾ, ਹਰਪ੍ਰੀਤ ਸਿੰਘ ਗਰੋਵਰ, ਪ੍ਰਤੀਕ ਸਿੰਘ ਭੱਠਾ, ਰੋਮੀ ਚੋਪੜਾ, ਕਵਲਜੀਤ ਸਿੰਘ ਸੰਨੀ, ਮੁਨੀਸ਼ ਸੇਠ, ਡਾ: ਜਤਿੰਦਰ, ਮਨਜਿੰਦਰ ਸਿੰਘ ਪਾਲੀ, ਮਨੀਸ਼ ਸ਼ੌਰ, ਮੋਨੂੰ ਮਹਾਜਨ, ਸਤਪਾਲ ਡੋਗਰਾ, ਮਨਜੀਤ ਕੌਰ ਥਿੰਦ, ਰਾਜੀਵ ਅਰੋੜਾ, ਨਿਤਿਨ ਅਰੋੜਾ, ਕਰਨ ਬੇਰੀ, ਏਕਤਾ ਵੋਹਰਾ, ਸ਼ਿਵ ਬੁੱਧਰਾਜ, ਸੰਨੀ ਰਾਜਪੂਤ ਸਮੇਤ ਸਮੂਹ ਮੰਡਲ ਪ੍ਰਧਾਨ ਅਤੇ ਸੈਂਕੜੇ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸੀਨੀਅਰ ਪੰਜਾਬ ਸਟੇਟ ਤਲਵਾਰਬਾਜ਼ੀ ’ਚ ਭਾਗ ਲੈਣ ਜਾ ਰਹੀਆਂ ਟੀਮਾਂ ਨੂੰ ਜਿੱਤ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਅਧਿਆਪਕਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਪੀ.ਸੀ.ਸੀ.ਟੀ.ਯੂ. ਦੀ ਡੀ.ਏ.ਵੀ. ਕਾਲਜ ਇਕਾਈ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।