27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

2 ਨੌਜਵਾਨ ਹੈਰੋਇਨ ਦੇ ਸੂਟੇ ਲਾਉਂਦੇ ਆਏ ਪੁਲਿਸ ਦੇ ਕਾਬੂ

ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ 2 ਨੌਜਵਾਨਾਂ ਨੂੰ ਪੁਲਿਸ ਵਲੋਂ ਹੈਰੋਇਨ ਦੇ ਸੂਟੇ ਲਾਉਂਦੇ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਖ਼ਿਲਾਫ਼ ਦੋ ਥਾਣਿਆਂ ’ਚ ਵੱਖ ਵੱਖ ਮਾਮਲੇ ਦਰਜ ਕਰ ਲਏ ਗਏ ਹਨ। ਥਾਣਾ ਡੀ.

ਅਜੀਤ ਡੈਸਕ 27-10-2026
ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ 2 ਨੌਜਵਾਨਾਂ ਨੂੰ ਪੁਲਿਸ ਵਲੋਂ ਹੈਰੋਇਨ ਦੇ ਸੂਟੇ ਲਾਉਂਦੇ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਖ਼ਿਲਾਫ਼ ਦੋ ਥਾਣਿਆਂ ’ਚ ਵੱਖ ਵੱਖ ਮਾਮਲੇ ਦਰਜ ਕਰ ਲਏ ਗਏ ਹਨ। ਥਾਣਾ ਡੀ.ਡਵੀਜ਼ਨ ਦੇ ਏ.ਐਸ.ਆਈ. ਸੁਖਦੇਵ ਸਿੰਘ ਵਲੋਂ ਕੀਤੀ ਗਈ ਕਾਰਵਾਈ ਤਹਿਤ ਰਾਹੁਲ ਵਾਸੀ ਇੰਦਰਾ ਕਲੌਨੀ ਕੋਟ ਖਾਲਸਾ ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ ਚਾਂਦੀ ਦਾ ਵਰਕ ਜਿਸ ’ਤੇ ਹੈਰੋਇਨ ਲਬੇੜੀ ਹੋਈ ਸੀ ਤੇ ਚਾਂਦੀ ਦੇ ਵਰਕ ਦਾ ਪਾਇਪ ਸੂਟੇ ਲਾਉਣ ਲਈ ਅਤੇ ਜਲਾਉਣ ਲਈ ਵਰਤਿਆਂ ਲਾਇਟਰ ਆਦਿ ਬਰਾਮਦ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸੀ.ਡਵੀਜ਼ਨਦ ਦੇ ਸਬ ਇੰਸ: ਰਾਜਬੀਰ ਸਿੰਘ ਵਲੋਂ ਕੀਤੀ ਗਈ ਕਾਰਵਾਈ ਤਹਿਤ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਸੰਗਮਦੀਪ ਸਿੰਘ ਵਾਸੀ ਈਸ਼ਵਰ ਨਗਰ ਤਰਨ ਤਾਰਨ ਰੋਡ ਵਜੋਂ ਹੋਈ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮ ਪਾਸੋਂ ਚਾਂਦੀ ਦੀ ਪੰਨੀ ਕਾਲੀ ਹੋਈ ਤੇ ਸਮੇਤ ਲਾਈਟਰ ਤੇ 10 ਰੁਪਏ ਦਾ ਨੋਟ ਪਾਈਪ ਬਣਾਇਆ ਹੋਇਆ ਬਰਾਮਦ ਕਰ ਲਿਆ਀ਗਿਆ ਹੈ। ਪੁਲਿਸ ਵਲੋਂ ਦੋਵੇਂ ਮਾਮਲੇ ਐਨ.ਡੀ.ਪੀ. ਐਸ. ਐਕਟ ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਗੁਰਸ਼ਰਨ ਸਿੰਘ ਛੀਨਾ ਵਲੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਗਰਲਜ਼ ਸਕੂਲ ਦੀਆਂ ਖਿਡਾਰਣਾਂ ਰਾਜ ਪੱਧਰੀ ਰਗਬੀ ਮੁਕਾਬਲਿਆਂ ’ਚ ਛਾਈਆਂ, ਜਿੱਤੇ ਤਿੰਨ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।