27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

1 ਦੀ ਸੰਗਰੂਰ ਰੈਲੀ ’ਚ ਅੰਮ੍ਰਿਤਸਰ ਵਿਚੋਂ ਵੱਡੀ ਗਿਣਤੀ ’ਚ ਔਰਤ ਮੁਲਾਜ਼ਮਾਂ ਹੋਣਗੀਆਂ ਸ਼ਾਮਿਲ- ਕਮਲ ਰੰਧਾਵਾ , ਰਾਜਬੇਦੀ ਅਨੰਦ

ਅੰਮ੍ਰਿਤਸਰ, 26 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਰਸਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਕਮਲਜੀਤ ਰੰਧਾਵਾ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਮੁੱਖ ਸਲਾਹਕਾਰ ਰਾਜਬੇਦੀ ਅਨੰਦ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਵਿੱਤ ਸਕੱਤਰ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸਲਾਹਕਾਰ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਵਲੋਂ 1 ਨਵੰਬਰ ਦੀ ਸੰਗਰੂਰ ਰੈਲੀ ‘ਚ ਵੱਡੀ ਪੱਧਰ ਤੇ ਔਰਤ ਮੁਲਾਜ਼ਮਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸਤਰੀ ਮੁਲਾਜ਼ਮਾਂ ਨਾਲ ਵਾਪਰਦੀਆਂ ਸੈਕਸੁਅਲ ਹਰਾਸਮੈਂਟ ਦੀਆਂ ਘਟਨਾਵਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਬਣਾਈਆਂ ਗਈਆਂ ਕਮੇਟੀਆਂ ਨੂੰ ਜਨਤਕ ਕੀਤਾ ਜਾਵੇ, ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਦੀ ਛੁੱਟੀ ਬਹਾਲ ਕੀਤੀ ਜਾਵੇ ਅਤੇ ਔਰਤਾਂ ਨਾਲ ਸੰਬੰਧਿਤ ਲੋਹੜੀ ਦੇ ਤਿਉਹਾਰ ਦੀ ਹਰ ਸਾਲ ਛੁੱਟੀ ਕੀਤੀ ਜਾਵੇ ਆਦਿ।

ਅਜੀਤ ਡੈਸਕ 27-10-2026
ਅੰਮ੍ਰਿਤਸਰ, 26 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਰਸਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਕਮਲਜੀਤ ਰੰਧਾਵਾ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਮੁੱਖ ਸਲਾਹਕਾਰ ਰਾਜਬੇਦੀ ਅਨੰਦ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਵਿੱਤ ਸਕੱਤਰ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸਲਾਹਕਾਰ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਵਲੋਂ 1 ਨਵੰਬਰ ਦੀ ਸੰਗਰੂਰ ਰੈਲੀ ‘ਚ ਵੱਡੀ ਪੱਧਰ ਤੇ ਔਰਤ ਮੁਲਾਜ਼ਮਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸਤਰੀ ਮੁਲਾਜ਼ਮਾਂ ਨਾਲ ਵਾਪਰਦੀਆਂ ਸੈਕਸੁਅਲ ਹਰਾਸਮੈਂਟ ਦੀਆਂ ਘਟਨਾਵਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਬਣਾਈਆਂ ਗਈਆਂ ਕਮੇਟੀਆਂ ਨੂੰ ਜਨਤਕ ਕੀਤਾ ਜਾਵੇ, ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਦੀ ਛੁੱਟੀ ਬਹਾਲ ਕੀਤੀ ਜਾਵੇ ਅਤੇ ਔਰਤਾਂ ਨਾਲ ਸੰਬੰਧਿਤ ਲੋਹੜੀ ਦੇ ਤਿਉਹਾਰ ਦੀ ਹਰ ਸਾਲ ਛੁੱਟੀ ਕੀਤੀ ਜਾਵੇ ਆਦਿ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਰੰਧਾਵਾ, ਵਰਿੰਦਰਜੀਤ , ਸੁਖਵਿੰਦਰ ਕੌਰ, ਗੁਰਜੀਤ ਕੌਰ, ਜਸਕਰਨਜੀਤ ਕੌਰ , ਸਰਵਜੀਤ ਬਾਜਵਾ , ਸੁਨੀਤਾ ਠੁਕਰਾਲ , ਪ੍ਰੇਰਨਾ , ਬਲਜੀਤ ਕੌਰ, ਮਨਦੀਪ ਕੌਰ, ਸਿਮਰ ,ਵੀਨਾ , ਮਨਿੰਦਰ, ਸਿਮਰਨ , ਪਵਨਪ੍ਰੀਤ , ਹਰਮਨਪ੍ਰੀਤ , ਪ੍ਰਭਜੋਤ , ਮਨਿੰਦਰ ਕੌਰ , ਰਮਨਪ੍ਰੀਤ , ਰੇਨੂ , ਕਵਲਜੀਤ , ਰਵਨੀਤ ,ਗੁਰਪ੍ਰੀਤ , ਤੇਜਿੰਦਰ , ਜੋਤੀ ,ਗੁਰਿੰਦਰ ,ਗੁਰਜੀਤ ਕੌਰ ,ਏਕਤਾ ਅਤੇ ਯੂਨਸ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 14ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਸਰੂਪ ਰਾਣੀ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ-ਕਾਲਜ ਕਰਾਟੇ ਮੁਕਾਬਲੇ ’ਚ ਚਾਰ ਕਾਂਸੀ ਦੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।