ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਲਾਕਾਰ ਡਾ. ਰੂਬਲ ਨੇ ਬਣਾਈ ਵਿਸ਼ੇਸ਼ ਪੇਂਟਿੰਗ
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਚੌਥੇ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉੱਘੇ ਕਲਾਕਾਰ ਡਾ: ਜਗਜੋਤ ਸਿੰਘ ਰੂਬਲ ਨੇ ਆਪਣੀ ਕਲਾ ਰਾਹੀਂ ਸ਼ਰਧਾ ਦੇ ਫੁਲ ਭੇਟ ਕਰਦਿਆਂ ਗੁਰੂ ਰਾਮਦਾਸ ਜੀ ਅਤੇ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਦਰਸਾਉਂਦੀ ਇਕ ਬੇਹੱਦ ਖ਼ੂਬਸੂਰਤ ਅਤੇ ਵਿਸ਼ੇਸ਼ ਪੇਂਟਿੰਗ ਤਿਆਰ ਕੀਤੀ ਹੈ। ਇਸ 3 ਫੁੱਟ ਬਾਈ 4 ਫੁੱਟ ਆਕਾਰ ਵਾਲੀ ਮਨਮੋਹਕ ਪੇਂਟਿੰਗ ਨੂੰ ਐਕ੍ਰਿਲਿਕ ਰੰਗਾਂ ਨਾਲ ਬਣਾਇਆ ਗਿਆ ਹੈ।
ਅਜੀਤ ਡੈਸਕ
27-10-2026