ਲੋੜਵੰਦ ਔਰਤ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਚਲਾਏ ਜਾ ਰਹੇ ਸੈਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਇਕ ਲੋੜਵੰਦ ਔਰਤ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ। ਕਲੱਬ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਔਰਤ ਦੀ ਸੱਜੀ ਅੱਖ ਦੀ ਨਿਰਮਲਜੀਤ ਆਈ ਹਸਪਤਾਲ ‘ਚ ਸਰਜਨ ਡਾ: ਭੁਪਿੰਦਰ ਸਿੰਘ ਵਲੋਂ ਕੀਤੀ ਗਈ ਸਰਜਰੀ ਤੋਂ ਬਾਅਦ ਦਵਾਈਆਂ ਦੇ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ।
ਅਜੀਤ ਡੈਸਕ
14-10-2026