ਇੰਟੈਕ ਵਲੋਂ ਕੈਮਰੇ ਦੀ ਅੱਖ ਨਾਲ ਪੰਜਾਬ ਦੀ ਰੂਹ ਸਾਂਭਣ ਵਾਲੇ ਹਰਭਜਨ ਸਿੰਘ ਬਾਜਵਾ ਦਾ ‘ਸਿਮਰਤੀ ਗ੍ਰੰਥ’ ਉਪ ਕੁਲਪਤੀ ਡਾ: ਕਰਮਜੀਤ ਸਿੰਘ ਨੂੰ ਭੇਟ
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-‘ਬਾਬਾ ਬਾਜਵਾ’ ਨਾਂ ਨਾਲ ਜਾਣੇ ਜਾਂਦੇ ਪ੍ਰਸਿੱਧ ਫੋਟੋਗ੍ਰਾਫ਼ਰ ਨੂੰ ਸਮਰਪਿਤ ‘ਹਰਭਜਨ ਸਿੰਘ ਬਾਜਵਾ-ਸਿਮਰਤੀ ਗ੍ਰੰਥ’ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਅਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਬਾਨੀ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਵਲੋਂ ਉਪ ਕੁਲਪਤੀ ਡਾ: ਕਰਮਜੀਤ ਸਿੰਘ ਨੂੰ ਉਚੇਚੇ ਤੌਰ ’ਤੇ ਭੇਟ ਕੀਤਾ ਗਿਆ। ਇਸ ’ਤੇ ਉਪ ਕੁਲਪਤੀ ਨੇ ਇਸ ਕਿਤਾਬ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੁਝ ਲੋਕ ਤਸਵੀਰਾਂ ਖਿੱਚਦੇ ਹਨ ਤੇ ਕੁਝ ਲੋਕ ਤਸਵੀਰਾਂ ਰਾਹੀਂ ਇਕ ਪੂਰਾ ਯੁੱਗ ਸਾਂਭ ਜਾਂਦੇ ਹਨ ।
ਗਗਨਦੀਪ ਸਿੰਘ ਵਿਰਕ ਅਤੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਉਪ ਕੁਲਪਤੀ ਡਾ: ਕਰਮਜੀਤ ਸਿੰਘ ਨੂੰ ‘ਹਰਭਜਨ ਸਿੰਘ ਬਾਜਵਾ ਸਿਮਰਤੀ ਗ੍ਰੰਥ’ ਭੇਟ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ
14-10-2026