27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਚੇਅਰਮੈਨ ਖਿਦੋਵਾਲੀ ਨੇ ਨਵੇਂ ਬਣ ਰਹੇ ਇੰਟਰਲਾਕ ਰਸਤੇ ਦਾ ਰੱਖਿਆ ਨੀਂਹ ਪੱਥਰ

ਟਾਹਲੀ ਸਾਹਿਬ , 26 ਸਤੰਬਰ (ਵਿਨੋਦ ਭੀਲੋਵਾਲ)-ਆਪ ਪਾਰਟੀ ਬਲਾਕ ਮਜੀਠਾ 2 ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ਨੇ ਸ਼ਤਵੰਤ ਸਿੰਘ ਤੇ ਹੋਰ ਘਰਾਂ ਨੂੰ ਨਵੇਂ ਬਣਨ ਵਾਲੇ ਰਸਤੇ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ਨੇ ਕਿਹਾ ਕਿ ਬਲਾਕ ਮਜੀਠਾ 2 ਦੇ ਅਧੀਨ ਆਉਂਦੇ ਪਿੰਡਾਂ ਦਾ ਮਜੀਠਾ ਹਲਕਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਕੋਈ ਵੀ ਵਿਕਾਸ ਦਾ ਕੰਮ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪਹਿਲ ਦੇ ਅਧਾਰ ’ਤੇ ਹਰ ਕੰਮ ਕੀਤੇ ਜਾਣਗੇ।

ਅਜੀਤ ਡੈਸਕ 27-09-2026
ਟਾਹਲੀ ਸਾਹਿਬ , 26 ਸਤੰਬਰ (ਵਿਨੋਦ ਭੀਲੋਵਾਲ)-ਆਪ ਪਾਰਟੀ ਬਲਾਕ ਮਜੀਠਾ 2 ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ਨੇ ਸ਼ਤਵੰਤ ਸਿੰਘ ਤੇ ਹੋਰ ਘਰਾਂ ਨੂੰ ਨਵੇਂ ਬਣਨ ਵਾਲੇ ਰਸਤੇ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ਨੇ ਕਿਹਾ ਕਿ ਬਲਾਕ ਮਜੀਠਾ 2 ਦੇ ਅਧੀਨ ਆਉਂਦੇ ਪਿੰਡਾਂ ਦਾ ਮਜੀਠਾ ਹਲਕਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਕੋਈ ਵੀ ਵਿਕਾਸ ਦਾ ਕੰਮ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪਹਿਲ ਦੇ ਅਧਾਰ ’ਤੇ ਹਰ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਹਿਕਾਂ ’ਤੇ ਰਹਿਣ ਵਾਲੇ ਲੋਕਾਂ ਵਲੋਂ ਰਸਤੇ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਮੰਗ ਨੂੰ ਪੂਰਿਆਂ ਕਰ ਵਿਖਾਇਆ ਜਾ ਰਿਹਾ ਹੈ । ਇਸ ਮੌਕੇ ਗੁਰਜੰਟ ਸਿੰਘ ਬਲਾਕ ਪ੍ਰਧਾਨ, ਸ਼ੁੱਚਾ ਸਿੰਘ, ਬਚਿੱਤਰ ਸਿੰਘ, ਬਿਕਰਮਜੀਤ ਸਿੰਘ ਮੈਂਬਰ, ਬਾਬਾ ਮਹਾਕਾਲ, ਰੰਗਾ ਸਿੰਘ ਮੈਂਬਰ, ਮਹਿਤਾਬ ਸਿੰਘ ਫੌਜੀ, ਸ਼ਤਞੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਛੀਨਾ ਪੱਤੀ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਬੀਬੀਆਂ ਵਲੋਂ ਇਕੱਤਰਤਾ ਅਗਲੀ ਖ਼ਬਰ ਬੈਂਕ ਹੜਤਾਲ ਨਾਲ ਵਪਾਰ ਅਤੇ ਉਦਯੋਗ ਹੋਣਗੇ ਬੁਰੀ ਤਰ੍ਹਾਂ ਪ੍ਰਭਾਵਿਤ : ਵਪਾਰ ਮੰਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।