27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਛੀਨਾ ਪੱਤੀ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਬੀਬੀਆਂ ਵਲੋਂ ਇਕੱਤਰਤਾ

ਨਵਾਂ ਪਿੰਡ, 26 ਸਤੰਬਰ (ਜਸਪਾਲ ਸਿੰਘ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮੁੱਖ ਮੰਤਰੀ ਦਾ ਚਿਹਰਾ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ, ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਜਰਮਨਜੀਤ ਸਿੰਘ ਡੱਡੂਆਣਾ ਤੇ ਰਾਜਕਮਲਪ੍ਰੀਤ ਸਿੰਘ ਜੰਡ ਜ਼ਿਲ੍ਹਾ ਜਨਰਲ ਸਕੱਤਰ ਤੇ ਇੰਚਾਰਜ ਆਈ. ਟੀ.

ਅਜੀਤ ਡੈਸਕ 27-09-2026
ਨਵਾਂ ਪਿੰਡ, 26 ਸਤੰਬਰ (ਜਸਪਾਲ ਸਿੰਘ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮੁੱਖ ਮੰਤਰੀ ਦਾ ਚਿਹਰਾ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ, ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਜਰਮਨਜੀਤ ਸਿੰਘ ਡੱਡੂਆਣਾ ਤੇ ਰਾਜਕਮਲਪ੍ਰੀਤ ਸਿੰਘ ਜੰਡ ਜ਼ਿਲ੍ਹਾ ਜਨਰਲ ਸਕੱਤਰ ਤੇ ਇੰਚਾਰਜ ਆਈ.ਟੀ. ਸੈੱਲ ਦੇ ਨਿਰਦੇਸ਼ਾਂ ਅਤੇ ਬੀਬੀ ਨਵਦੀਪ ਕੌਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਇਸ਼ਤਰੀ ਵਿੰਗ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਅਗਵਾਈ ਹੇਠ ਵਿਧਾਨ ਸਭਾ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਛੀਨਾ ਪੱਤੀ ਵਿਖੇ ਧਿਆਨ ਸਿੰਘ ਦੇ ਗ੍ਰਹਿ ’ਚ ਬੀਬੀ ਸੰਦੀਪ ਕੌਰ ਦੀ ਪ੍ਰਧਾਨਗੀ ਹੇਠ ਬੀਬੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਇਸ ਮੌਕੇ ਬੀਬੀ ਸੰਦੀਪ ਕੌਰ ਨੇ ਬੋਲਦਿਆਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਮਜ਼ਬੂਤ ਕਰਨ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਖ਼ਾਲਸਾ-ਏ -ਸਰਕਾਰ ਬਣਾਉਣ ਦਾ ਆਵਾਮ ਨੂੰ ਸੁਨੇਹਾ ਦੇਂਦਿਆਂ ਉਨ੍ਹਾਂ ਸਮੂਹ ਇਸ਼ਤਰੀ ਸਮਾਜ ਪੰਜਾਬ ਨੂੰ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਬੱਚਿਆਂ ਦੇ ਪਿਤਾ ਤੇ ਪਤਨੀਆਂ ਦੇ ਪਤੀਆਂ ਨੂੰ ਨਸ਼ਿਆਂ ਦੇ ਮੌਤ ਰੂਪੀ ਦੈਂਤ ਦੇ ਜਬਾੜ੍ਹੇ ’ਚੋਂ ਛਡਾਉਣ ਲਈ ਪਰਿਵਾਰਾਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਲਈ ਕਿਹਾ। ਇਸ ਮੌਕੇ ਕੋਮਲ ਕੌਰ, ਪਲਵਿੰਦਰ ਕੌਰ, ਖੁਸਮਪ੍ਰੀਤ ਕੌਰ, ਇਸ਼ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਧਿਆਨ ਸਿੰਘ, ਭਾਈ ਅਵਤਾਰ ਸਿੰਘ ਤੇ ਗੁਰਬਾਜ਼ ਸਿੰਘ ਛੀਨਾ, ਮੁਖਵੰਤ ਸਿੰਘ ਨਵਾਂ ਪਿੰਡ, ਸੁੱਖਵਿੰਦਰ ਸਿੰਘ ਖ਼ਾਲਸਾ ਤੇ ਅਮਰੀਕ ਸਿੰਘ ਨਿਜ਼ਾਮਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਔਰਤ ਨਾਲ ਜਬਰ ਜਨਾਹ ਕਰਨ ’ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚੇਅਰਮੈਨ ਖਿਦੋਵਾਲੀ ਨੇ ਨਵੇਂ ਬਣ ਰਹੇ ਇੰਟਰਲਾਕ ਰਸਤੇ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।