ਬੈਂਕ ਹੜਤਾਲ ਨਾਲ ਵਪਾਰ ਅਤੇ ਉਦਯੋਗ ਹੋਣਗੇ ਬੁਰੀ ਤਰ੍ਹਾਂ ਪ੍ਰਭਾਵਿਤ : ਵਪਾਰ ਮੰਡਲ
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਦੇਸ਼ ਵਿਆਪੀ ਬੈਂਕ ਹੜਤਾਲ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ ਵਿਵਸਥਾ ’ਚ ਲਗਾਤਾਰ ਪੈ ਰਹੇ ਵਿਘਨ ਦਾ ਸਿੱਧਾ ਅਸਰ ਦੇਸ਼ ਦੇ ਵਪਾਰ, ਉਦਯੋਗ, ਐੱਮ.
ਗ
ਗੱਲਬਾਤ ਕਰਦੇ ਹੋਏ ਪਿਆਰੇ ਲਾਲ ਸੇਠ ਅਤੇ ਸਮੀਰ ਜੈਨ। ਤਸਵੀਰਾਂ : ਨਿਰਮਲ ਸਟੂਡੀਓ
27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਦੇਸ਼ ਵਿਆਪੀ ਬੈਂਕ ਹੜਤਾਲ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ ਵਿਵਸਥਾ ’ਚ ਲਗਾਤਾਰ ਪੈ ਰਹੇ ਵਿਘਨ ਦਾ ਸਿੱਧਾ ਅਸਰ ਦੇਸ਼ ਦੇ ਵਪਾਰ, ਉਦਯੋਗ, ਐੱਮ. ਐੱਸ. ਐੱਮ. ਈ. ਅਤੇ ਆਮ ਜਨਤਾ ’ਤੇ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਮੰਗ ਕੀਤੀ ਕਿ ਬੈਂਕਿੰਗ ਖੇਤਰ ਨੂੰ ਐਸੈਂਸ਼ੀਅਲ ਐਂਡ ਪਬਲਿਕ ਸੇਫ਼ਟੀ ਸਰਵਿਸਿਜ਼ ਭਾਵ ਜ਼ਰੂਰੀ ਸੇਵਾਵਾਂ ਦੇ ਦਾਇਰੇ ’ਚ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵਲੋਂ 28, 29 ਅਤੇ 30 ਸਤੰਬਰ ਨੂੰ ਤਿੰਨ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਵਪਾਰ ਮੰਡਲ ਨੇ ਸਪਸ਼ਟ ਕੀਤਾ ਕਿ ਭਾਵੇਂ ਡਿਜੀਟਲ ਬੈਂਕਿੰਗ, ਯੂ. ਪੀ. ਆਈ. ਅਤੇ ਮੋਬਾਈਲ ਬੈਂਕਿੰਗ ਨੇ ਕਾਫ਼ੀ ਸਹੂਲਤ ਦਿੱਤੀ ਹੈ, ਪਰ ਹਰ ਵਪਾਰਕ ਲੈਣ-ਦੇਣ ਡਿਜੀਟਲ ਤਰੀਕੇ ਨਾਲ ਸੰਭਵ ਨਹੀਂ ਹੈ। ਵੱਡੇ ਚੈੱਕ, ਨਕਦੀ ਜਮ੍ਹਾਂ-ਨਿਕਾਸੀ, ਬੈਂਕ ਗਾਰੰਟੀ, ਕਰਜ਼ੇ ਦੇ ਦਸਤਾਵੇਜ਼, ਸਰਕਾਰੀ ਅਦਾਇਗੀਆਂ ਅਤੇ ਵਿਦੇਸ਼ੀ ਵਪਾਰ ਵਰਗੀਆਂ ਅਹਿਮ ਸ਼ਾਖਾ-ਆਧਾਰਿਤ ਸੇਵਾਵਾਂ ਲਈ ਬੈਂਕ ਮੁਲਾਜ਼ਮਾਂ ਦੀ ਮੌਜੂਦਗੀ ਲਾਜ਼ਮੀ ਹੁੰਦੀ ਹੈ। ਸੇਠ ਅਤੇ ਜੈਨ ਨੇ ਕੇਂਦਰ ਸਰਕਾਰ, ਬੈਂਕ ਪ੍ਰਬੰਧਕਾਂ ਅਤੇ ਕਰਮਚਾਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਪਸੀ ਗੱਲਬਾਤ ਰਾਹੀਂ ਇਸ ਦਾ ਢੁਕਵਾਂ ਹੱਲ ਕੱਢ ਕੇ ਹੜਤਾਲ ਟਾਲੀ ਜਾਵੇ ਤਾਂ ਜੋ ਆਰਥਿਕਤਾ ਦਾ ਨੁਕਸਾਨ ਨਾ ਹੋਵੇ।