21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਸਵਾਗਤਯੋਗ-ਕੋਹਰੀ, ਭੱਟੀ

ਅੰਮ੍ਰਿਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਪੰਜਾਬ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਆਗੂਆ ਨੇ ਜਿਥੇ ਇਸ ਗੱਲਬਾਤ ਨੂੰ ਜਾਰੀ ਰੱਖਣ ਲਈ ਦੋਹਾਂ ਧਿਰਾਂ ਵਲੋਂ ਕੀਤੇ ਅਹਿਦ ਦਾ ਸਵਾਗਤ ਕੀਤਾ ਹੈ ਉੱਥੇ ਇਹ ਵੀ ਚੇਤਾ ਕਰਵਾਇਆ ਕਿ ਚਲਦੀਆਂ ਲੜਾਈਆਂ ਦੌਰਾਨ ਨਿੱਕੀਆਂ ਪ੍ਰਾਪਤੀਆਂ, ਵੱਡੀਆਂ ਪ੍ਰਾਪਤੀਆਂ ਲਈ ਰਾਹ ਬਣਦੀਆਂ ਹਨ, ਜਿਸ ਦੇ ਨਤੀਜੇ ਜਲਦ ਹੀ ਸਾਹਮਣੇ ਆਉਣਗੇ। ਇਸ ਸੰਬੰਧੀ ਮੁਲਾਜਮ ਜਥੇਬੰਧੀਆਂ ਦੇ ਆਗੂ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸੰਧੂ, ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ ਧੰਮੂ, ਮਹਿੰਦਰ ਸਿੰਘ ਰਾਜਾਸਾਂਸੀ, ਪਰਮਜੀਤ ਸਿੰਘ ਸੰਘਾ, ਰਣਜੋਧ ਸਿੰਘ ਸੰਘਾ, ਬਲਜੀਤ ਸਿੰਘ ਮਾਨਾਂਵਾਲਾ, ਮਨਜੀਤ ਸਿੰਘ ਰਈਆ, ਜਸਮੇਲ ਸਿੰਘ ਵੱਲਾ, ਤ੍ਰਿਪਾ ਸ਼ਰਮਾ, ਜਗੀਰ ਕੌਰ ਆਦਿ ਨੇ ਇਸ ਮਸਲੇ ‘ਤੇ ਨੁਕਤਾਚੀਨੀ ਕਰਨ ਵਾਲਿਆਂ ਨੂੰ ਤਾਕੀਦ ਕੀਤੀ ਕਿ ਸੰਘਰਸ਼ ਖਤਮ ਨਹੀਂ ਹੋਇਆ, ਸੰਘਰਸ਼ ਜਾਰੀ ਹੈ ਅਤੇ ਗੱਲਬਾਤ ਵੀ ਸੰਘਰਸ਼ ਦਾ ਹਿੱਸਾ ਹੁੰਦੀ ਹੈ।

ਸ਼ਮਸੇਰ ਸਿੰਘ ਕੋਹਰੀ, ਬਾਬਾ ਮਲਕੀਅਤ ਸਿੰਘ ਭੱਟੀ 21-09-2026
ਅੰਮ੍ਰਿਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਪੰਜਾਬ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਆਗੂਆ ਨੇ ਜਿਥੇ ਇਸ ਗੱਲਬਾਤ ਨੂੰ ਜਾਰੀ ਰੱਖਣ ਲਈ ਦੋਹਾਂ ਧਿਰਾਂ ਵਲੋਂ ਕੀਤੇ ਅਹਿਦ ਦਾ ਸਵਾਗਤ ਕੀਤਾ ਹੈ ਉੱਥੇ ਇਹ ਵੀ ਚੇਤਾ ਕਰਵਾਇਆ ਕਿ ਚਲਦੀਆਂ ਲੜਾਈਆਂ ਦੌਰਾਨ ਨਿੱਕੀਆਂ ਪ੍ਰਾਪਤੀਆਂ, ਵੱਡੀਆਂ ਪ੍ਰਾਪਤੀਆਂ ਲਈ ਰਾਹ ਬਣਦੀਆਂ ਹਨ, ਜਿਸ ਦੇ ਨਤੀਜੇ ਜਲਦ ਹੀ ਸਾਹਮਣੇ ਆਉਣਗੇ।ਇਸ ਸੰਬੰਧੀ ਮੁਲਾਜਮ ਜਥੇਬੰਧੀਆਂ ਦੇ ਆਗੂ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸੰਧੂ, ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ ਧੰਮੂ, ਮਹਿੰਦਰ ਸਿੰਘ ਰਾਜਾਸਾਂਸੀ, ਪਰਮਜੀਤ ਸਿੰਘ ਸੰਘਾ, ਰਣਜੋਧ ਸਿੰਘ ਸੰਘਾ, ਬਲਜੀਤ ਸਿੰਘ ਮਾਨਾਂਵਾਲਾ, ਮਨਜੀਤ ਸਿੰਘ ਰਈਆ, ਜਸਮੇਲ ਸਿੰਘ ਵੱਲਾ, ਤ੍ਰਿਪਾ ਸ਼ਰਮਾ, ਜਗੀਰ ਕੌਰ ਆਦਿ ਨੇ ਇਸ ਮਸਲੇ ‘ਤੇ ਨੁਕਤਾਚੀਨੀ ਕਰਨ ਵਾਲਿਆਂ ਨੂੰ ਤਾਕੀਦ ਕੀਤੀ ਕਿ ਸੰਘਰਸ਼ ਖਤਮ ਨਹੀਂ ਹੋਇਆ, ਸੰਘਰਸ਼ ਜਾਰੀ ਹੈ ਅਤੇ ਗੱਲਬਾਤ ਵੀ ਸੰਘਰਸ਼ ਦਾ ਹਿੱਸਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਮੁਲਾਜਮਾਂ ਨੂੰ ਜਥੇਬੰਦੀ ਦੇ ਆਗੂਆਂ ‘ਤੇ ਭਰੋਸਾ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਪ੍ਰਾਪਤੀਆਂ ਦਾ ਦੌਰ ਹੋਵੇਗਾ ਤੇ ਮੁਲਾਜ਼ਮ ਆਗੂ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਦੇ ਸਮੁੱਚੇ ਮੈਂਬਰਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਇਸ ਤੋਂ ਵੱਧ ਪ੍ਰਾਪਤੀ ਅਵੱਸ਼ ਹੋਵੇਗੀ।
ਪਿਛਲੀ ਖ਼ਬਰ ਲੁਟੇਰਿਆਂ ਵਲੋਂ ਚਿੱਟੇ ਦਿਨ ਖਾਦ ਸਟੋਰ ’ਤੇ ਹਮਲਾ, ਮਾਲਕ ਨੂੰ ਜ਼ਖਮੀ ਕਰਕੇ ਨਗਦੀ ਲੁੱਟੀ ਅਗਲੀ ਖ਼ਬਰ ਗੁ: ਸ੍ਰੀ ਪਲਾਹ ਸਾਹਿਬ ਦਾ ਮੇਲਾ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।