21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗੁ: ਸ੍ਰੀ ਪਲਾਹ ਸਾਹਿਬ ਦਾ ਮੇਲਾ ਆਰੰਭ

ਅੰਮ੍ਰਿਤਸਰ, 20 ਸਤੰਬਰ (ਹਰਮਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਦਾ 20 ਤੇ 21 ਸਤੰਬਰ ਮਨਾਏ ਜਾਣ ਵਾਲੇ ਮੇਲੇ ਦੇ ਸੰਬੰਧ ਵਿਚ ਪਹਿਲੇ ਦਿਨ ਦੇਰ ਰਾਤ ਤੱਕ ਧਾਰਮਿਕ ਸਮਾਗਮ ਸਜਾਏ ਗਏ। ਸਮਾਗਮਾਂ ਦੀ ਅਰੰਭਤਾ ਦੁਪਹਿਰ ਦੇ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਹੋਈ।

ਅਜੀਤ ਡੈਸਕ 21-09-2026
ਅੰਮ੍ਰਿਤਸਰ, 20 ਸਤੰਬਰ (ਹਰਮਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਦਾ 20 ਤੇ 21 ਸਤੰਬਰ ਮਨਾਏ ਜਾਣ ਵਾਲੇ ਮੇਲੇ ਦੇ ਸੰਬੰਧ ਵਿਚ ਪਹਿਲੇ ਦਿਨ ਦੇਰ ਰਾਤ ਤੱਕ ਧਾਰਮਿਕ ਸਮਾਗਮ ਸਜਾਏ ਗਏ। ਸਮਾਗਮਾਂ ਦੀ ਅਰੰਭਤਾ ਦੁਪਹਿਰ ਦੇ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਹੋਈ। ਇਸ ਉਪਰੰਤ ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਸੇਵਕਜੀਤ ਸਿੰਘ ਦੇ ਜਥਿਆਂ ਵਲੋਂ ਢਾਡੀ ਵਾਰਾਂ ਨਾਲ ਤੇ ਭਾਈ ਸਤਨਾਮ ਸਿੰਘ ਬੱਲੋਵਾਲ ਦੇ ਕਵੀਸ਼ਰੀ ਜਥੇ ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਭਾਈ ਹਰਵਿੰਦਰ ਸਿੰਘ, ਭਾਈ ਸਰੂਪ ਸਿੰਘ ਹਜੂਰੀ ਰਾਗੀ, ਪ੍ਰੋ: ਜਤਿੰਦਰਪਾਲ ਸਿੰਘ ਸ਼ਹੀਦ ਮਿਸ਼ਨਰੀ ਕਾਲਜ ਵਾਲਿਆਂ ਦੇ ਜਥਿਆਂ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਗਿਆਨੀ ਸ਼ਿਵਤਾਰ ਸਿੰਘ ਕਥਾ ਵਾਚਕ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ’ਤੇ ਬਿਕਰਮਜੀਤ ਸਿੰਘ ਵਧੀਕ ਮੈਨੇਜ਼ਰ ਸ੍ਰੀ ਦਰਬਾਰ ਸਾਹਿਬ, ਮੀਤ ਮੈਨੇਜਰ ਜੈ ਸਿੰਘ ਅਤੇ ਮੁੱਖ ਗ੍ਰੰਥੀ ਗਿਆਨੀ ਰਣਜੋਧ ਸਿੰਘ ਵਲੋਂ ਰਾਗੀ ਜਥਿਆਂ, ਕਥਾ ਵਾਚਕਾਂ, ਕਵੀਸ਼ਰੀ ਅਤੇ ਢਾਡੀ ਜਥਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਵਲੋਂ ਵੰਨ ਸੁਵੰਨੇ ਪਦਾਰਥਾਂ ਦੇ ਲੰਗਰ ਲਗਾਏ ਗਏ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵਲੋਂ ਸ਼ਰਦਾਈ ਦੀ ਛਬੀਲ ਲਗਾਈ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਮਾ: ਪ੍ਰਦੀਪ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਵਾਹਲਾ, ਕਸ਼ਮੀਰ ਸਿੰਘ ਐੱਸ. ਆਈ., ਭਗਵੰਤ ਸਿੰਘ ਗਿੱਲ, ਨਗਿੰਦਰ ਸਿੰਘ ਪੰਨੂੰ, ਸ਼ਰਨਜੀਤ ਸਿੰਘ ਲੱਕੀ, ਅਵਤਾਰ ਸਿੰਘ, ਸੁਲਖੱਣ ਸਿੰਘ ਪਟਵਾਰੀ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਸਵਾਗਤਯੋਗ-ਕੋਹਰੀ, ਭੱਟੀ ਅਗਲੀ ਖ਼ਬਰ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ’ਚ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਡਾ. ਜੇ. ਪੀ. ਸਿੰਘ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।