21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗਲੋਬਲ ਗਰੁੱਪ ਆਫ਼ ਇੰਸਟੀਚਿਊਟ ’ਚ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਡਾ. ਜੇ. ਪੀ. ਸਿੰਘ ਨੇ ਕੀਤਾ ਉਦਘਾਟਨ

ਜੇਠੂਵਾਲ, 20 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ-ਬਟਾਲਾ ਜੀ. ਟੀ.

ਅਜੀਤ ਡੈਸਕ 21-09-2026
ਜੇਠੂਵਾਲ, 20 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਇੰਸਟੀਚਿਊਟ ਜੋ ਕਿ ਵਿੱਦਿਆ ਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਸੂਬੇ ’ਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ ਤੇ ਨਾਲ ਹੀ ਵਾਤਾਵਰਣ ਤੇ ਪਾਣੀ ਦੀ ਸਾਂਭ ਸੰਭਾਲ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਇੰਸਟੀਚਿਊਟ ਵਿਖੇ 35 ਲੱਖ ਰਪਏ ਦੀ ਲਾਗਤ ਨਾਲ ਤਿਆਰ ਕੀਤੇ ਨਵੇਂ ਅਤੇ ਅਧੁਨਿਕ ਸੀਵਰੇਜ ਅਧੁਨਿਕ ਪਲਾਂਟ ਦਾ ਉਦਘਾਟਨ ਡਾ. ਜੇ. ਪੀ. ਸਿੰਘ ਵਲੋਂ ਕੀਤਾ ਗਿਆ। ਡਾ. ਜੇ. ਪੀ. ਸਿੰਘ ਦਾ ਕਾਲਜ ਪੁੱਜਣ ’ਤੇ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਚੰਦੀ ਤੇ ਹੋਰ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਿਹਾ ਕਿ ਇੰਸਟੀਚਿਊਟ ਵਲੋਂ ਜੋ ਪਾਣੀ ਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਬਹੁਤ ਵੱਡਾ ਪ੍ਰਜੋਕੈਟ ਲਗਾ ਦੇ ਸੰਦੇਸ਼ ਦਿੱਤਾ ਹੈ ਕਿ ਪਾਣੀ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਅਤੇ ਇੰਸਟੀਚਿਊਟ ਵਲੋਂ ਜੋ ਇਸ ਸੀਵੇਰਜ ਪਲਾਂਟ ਐੱਸ. ਪੀ. ਪੀ. ਰਾਹੀਂ ਵਿਗਿਆਨਕ ਤਰੀਕੇ ਰਾਹੀ ਸਾਫ਼ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪਾਣੀ ਦੀ ਵਰਤੋ ਸਿੰਚਾਈ ਲਈ ਕੀਤੀ ਜਾਂਦੀ ਹੈ। ਇੰਸਟੀਚਿਊਟ ਦੇ ਡੀਨ ਡਾ. ਅਰਵਿੰਦ ਦੇਵਗਨ ਨੇ ਇਸ ਪਲਾਂਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐੱਸ. ਟੀ. ਪੀ. ਵਿਚ ਵਿਆਪਕ ਸਿਵਲ, ਮਕੈਨੀਕਲ ਅਤੇ ਇਲੈਕਟਰੀਕਲ ਬੁਨਿਆਦੀ ਢਾਂਚਾ ਸ਼ਾਮਿਲ ਹੈ। ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਵਲੋਂ ਜੇ .ਪੀ .ਸਿੰਘ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇੰਸਟੀਚਿਊਟ ਵਲੋਂ ਵਾਤਾਵਰਨ ਤੇ ਪਾਣੀ ਦੀ ਸੰਭਾਲ ਲਈ ਉਪਰਾਲਾ ਕੀਤਾ ਜਾਂਦਾ ਹੈ। ਇਸ ਮੌਕੇ ਡਾਇਰਕੈਟਰ ਐੱਮ. ਐੱਸ. ਸੈਣੀ, ਡੀਨ ਡਾ. ਪੀ. ਕੇ. ਸ਼ਰਮਾ, ਡਾਇਰਕੈਟਰ ਪ੍ਰੋ: ਬੀ. ਡੀ. ਸ਼ਰਮਾ, ਪ੍ਰੋ: ਡੀ. ਐੱਸ. ਭੰਮਰਾ, ਸਾਬਕਾ ਸਰਪੰਚ ਧਰਮਬੀਰ ਸਿੰਘ ਸੋਹੀ, ਕਾਂਗਰਸ ਦੇ ਸਰਕਲ ਪ੍ਰਧਾਨ ਨਿਸਾਨ ਸਿੰਘ ਸੋਹੀ, ਹਿੰਮਤ ਸਿੰਘ ਸੋਹੀ, ਸਾਬਕਾ ਸਰਪੰਚ ਸਵਿੰਦਰ ਸਿੰਘ, ਏ. ਐੱਸ. ਆਈ. ਹਰਜਿੰਦਰ ਸਿੰਘ ਬੱਲ, ਹਰਮਨਜੀਤ ਸਿੰਘ ਬੱਲ, ਪੰਚ ਬਲਦੇਵ ਸਿੰਘ, ਕੁਲਵਿੰਦਰ ਸਿੰਘ ਬੱਲ, ਕਲਵਿੰਦਰ ਸਿੰਘ ਕੰਬੋਜ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਸ਼ਾਮਿਲ ਸਨ।
ਪਿਛਲੀ ਖ਼ਬਰ ਗੁ: ਸ੍ਰੀ ਪਲਾਹ ਸਾਹਿਬ ਦਾ ਮੇਲਾ ਆਰੰਭ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਜੀਵਨ ਕੌਸ਼ਲ ਵਿਸ਼ੇ ’ਤੇ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।