16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ ਸਰਕਾਰ ਵਲੋਂ ‘ਹਮਾਰੇ ਰਾਮ’ ਨਾਟਕ ਦਾ ਭਾਵਪੂਰਨ ਮੰਚਨ ਅੱਜ ਤੋਂ ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਸਮੇਤ ਹੋਰ ਕਲਾਕਾਰ ਪਹੁੰਚੇ ਅੰਮ੍ਰਿਤਸਰ

ਅੰਮ੍ਰਿਤਸਰ, 15 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੀ ਅਹਿਮ ਪਹਿਲਕਦਮੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਭਰ ’ਚ ‘ਹਮਾਰੇ ਰਾਮ’ ਨਾਟਕ ਦੀ ਵਿਆਪਕ ਪੇਸ਼ਕਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਭਲਕੇ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ‘ਹਮਾਰੇ ਰਾਮ’ ਦਾ ਮੰਚਨ ਕੀਤਾ ਜਾਵੇਗਾ, ਜਿਸ ’ਚ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਸਮੇਤ ਹੋਰ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਅਹਿਮ ਭੂਮਿਕਾਵਾਂ ਨਿਭਾਉਣਗੇ।

ਅਜੀਤ ਡੈਸਕ 16-09-2026
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੀ ਅਹਿਮ ਪਹਿਲਕਦਮੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਭਰ ’ਚ ‘ਹਮਾਰੇ ਰਾਮ’ ਨਾਟਕ ਦੀ ਵਿਆਪਕ ਪੇਸ਼ਕਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਭਲਕੇ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ‘ਹਮਾਰੇ ਰਾਮ’ ਦਾ ਮੰਚਨ ਕੀਤਾ ਜਾਵੇਗਾ, ਜਿਸ ’ਚ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਸਮੇਤ ਹੋਰ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਅਹਿਮ ਭੂਮਿਕਾਵਾਂ ਨਿਭਾਉਣਗੇ। ਇਸ ਨਾਟਕ ਦੇ ਇਕ ਦਿਨ ’ਚ ਦੋ ਅਤੇ ਦੋ ਦਿਨਾ ਦੌਰਾਨ ਕੁੱਲ ਚਾਰ ਸ਼ੋਅ ਹੋਣਗੇ। 16 ਸਤੰਬਰ ਨੂੰ ਪਹਿਲਾ ਸ਼ੋਅ ਦੁਪਹਿਰ 2 ਤੋਂ ਸ਼ਾਮ 5:30 ਤੱਕ ਹੋਵੇਗਾ ਜਦਕਿ ਦੂਸਰਾ ਸ਼ੋਅ ਸ਼ਾਮ 6:30 ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਪ੍ਰਕਾਰ ਹੀ 17 ਸਤੰਬਰ ਨੂੰ ਵੀ ਪਹਿਲਾ ਸ਼ੋਅ ਦੁਪਹਿਰ 2 ਤੋਂ ਸ਼ਾਮ 5:30 ਤੱਕ ਹੋਵੇਗਾ ਜਦਕਿ ਦੂ ਸਰਾ ਸ਼ੋਅ ਸ਼ਾਮ 6: 30 ਤੋਂ ਰਾਤ 10 ਵਜੇ ਤੱਕ ਹੋਵੇਗਾ। ਸਰਕਾਰ ਵਲੋਂ ਇਹ ਸ਼ੋਅ ਪੂਰੀ ਤਰ੍ਹਾਂ ਮੁਫ਼ਤ ਹੋਣਗੇ ਅਤੇ ਇਕ ਸ਼ੋਅ ਵਿਚ ਦਰਸ਼ਕਾਂ ਦੀ ਗਿਣਤੀ 750 ਹੋਵੇਗੀ। ਸਨਾਤਨ ਸੇਵਾ ਸੰਮਤੀ ਦੇ ਮਾਝਾ ਜ਼ੋਨ ਦੇ ਇੰਚਾਰਜ ਪ੍ਰਨਵ ਧਵਨ ਨੇ ਦੱਸਿਆ ਕਿ ਨਾਟਕ ‘ਹਮਾਰੇ ਰਾਮ’ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਦੁਆਰਾ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਹੁਣ ਮਾਨ ਸਰਕਾਰ ਇਸ ਨੂੰ ਪੰਜਾਬ ਦੇ ਵਸਨੀਕਾਂ ਨੂੰ ਵੀ ਇਹ ਨਾਟਕੀ ਪੇਸ਼ਕਾਰੀਆਂ ਦਿਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦੀ ਸਕ੍ਰੀਨਿੰਗ ਦੌਰਾਨ ਲਾਈਟ ਅਤੇ ਸਾਊਂਡ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਫੈਲਿਸਿਟੀ ਥੀਏਟਰ ਦੁਆਰਾ ਤਿਆਰ ਕੀਤਾ ਗਿਆ ‘ਹਮਾਰੇ ਰਾਮ’ ਇਕ ਵਿਆਪਕ ਹਿੰਦੀ ਸਟੇਜ ਪ੍ਰੋਗਰਾਮ ਹੈ ਜੋ ਮਨਮੋਹਕ ਦ੍ਰਿਸ਼ਾਂ, ਹਵਾਈ ਕਲਾਬਾਜ਼ੀਆਂ ਅਤੇ ਅਤਿ-ਆਧੁਨਿਕ ਸਟੇਜ ਪ੍ਰਬੰਧਾਂ ਰਾਹੀਂ ਮਹਾਂਕਾਵਿ ਰਾਮਾਇਣ ਨੂੰ ਜੀਵੰਤ ਰੂਪ ਵਿਚ ਦਰਸਾਉਂਦਾ ਕਰਦਾ ਹੈ।ਉਨ੍ਹਾਂ ਦੱਸਿਆ ਕਿ ਇਸ ਨਾਟਕ ਵਿਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੇ ਰੂਪ ਵਿਚ ਅਤੇ ਰਾਹੁਲ ਆਰ. ਭੂਚਰ ਭਗਵਾਨ ਰਾਮ ਦੀ ਭੂਮਿਕਾ ਵਿਚ ਹਨ। ਇਸ ਨਾਟਕ ਦੀ ਵਿਲੱਖਣਤਾ ‘ਤੇ ਚਾਨਣਾ ਪਾਉਂਦਿਆਂ ਸ੍ਰੀ ਪ੍ਰਨਵ ਧਵਨ ਨੇ ਕਿਹਾ ਕਿ ਪਰੰਪਰਾਗਤ ਦ੍ਰਿਸ਼ਾਂ ਦੇ ਉਲਟ, ‘ਹਮਾਰੇ ਰਾਮ’ ਪ੍ਰੋਗਰਾਮ ਰਾਮਾਇਣ ਨੂੰ ਵਿਲੱਖਣ ਅਤੇ ਅਣਛੂਹੇ ਦ੍ਰਿ ਸ਼ਟੀਕੋਣਾਂ ਤੋਂ ਪੇਸ਼ ਕਰੇਗਾ।
ਪਿਛਲੀ ਖ਼ਬਰ ਨਾਟਕਕਾਰ ਗੁਰਸ਼ਰਨ ਸਿੰਘ ਯਾਦਗਾਰੀ ਸਮਾਗਮ ਅੱਜ ਲੋਕ ਪੱਖੀ ਗੀਤ ਸੰਗੀਤ, ਨਾਟਕ, ਕੋਰਿਓਗ੍ਰਾਫੀ ਦਾ ਹੋਵੇਗਾ ਮੰਚਨ ਅਗਲੀ ਖ਼ਬਰ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐੱਨ . ਆਰ . ਆਈ . ਮਿਲਣੀ 23 ਨੂੰ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।