11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੀਜ਼ਾ ਐਕਸਪ੍ਰੈੱਸ ਦਾ ਨੈਕਸਸ ਮਾਲ ਅੰਮ੍ਰਿਤਸਰ ’ਚ ਖੁੱਲ੍ਹਿਆ ਪਹਿਲਾ ਰੈਸਟੋਰੈਂਟ

ਅੰਮ੍ਰਿਤਸਰ, 10 ਸਤੰਬਰ (ਨਕੁਲ ਸ਼ਰਮਾ)- ਅੱਜ ਯੂ. ਕੇ.

ਅਜੀਤ ਡੈਸਕ 11-09-2026
ਅੰਮ੍ਰਿਤਸਰ, 10 ਸਤੰਬਰ (ਨਕੁਲ ਸ਼ਰਮਾ)- ਅੱਜ ਯੂ.ਕੇ. ਦੇ ਮਸ਼ਹੂਰ ਪੀਜ਼ਾ ਬ੍ਰਾਂਡ ‘ਪੀਜ਼ਾ ਐਕਸਪ੍ਰੈਸ’ ਨੇ ਦੇਸ਼ ’ਚ 39ਵਾਂ ਰੈਸਟੋਰੈਂਟ ਅੰਮ੍ਰਿਤਸਰ ਦੇ ਨੈਕਸਸ ਮਾਲ ਦੀ ਦੂਸਰੀ ਮੰਜ਼ਿਲ ’ਤੇ ਖੋਲ੍ਹਿਆ। ਉਦਘਾਟਨ ਮੌਕੇ ਮੌਜੂਦ ਗੁਰਮੇ ਇਨਵੈਸਟਮੈਂਟਸ ਹਾਸਪਿਟੈਲਿਟੀ ਗਰੁੱਪ ਦੇ ਸੀਈਓ ਰੋਹਨ ਪੇਵੇਕਰ, ਪੀਜ਼ਾ ਐਕਸਪ੍ਰੈਸ ਦੇ ਬ੍ਰਾਂਡ ਸੀਈਓ ਕੁਮਾਰ ਅਸਿਤ ਅਤੇ ਗਰੁੱਪ ਹੈੱਡ ਆਫ ਮਾਰਕੀਟਿੰਗ ਸ਼ਾਂਭਵੀ ਮਿਸ਼ਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੀਜ਼ਾ ਐਕਸਪ੍ਰੈਸ ਦਾ ਸਫ਼ਰ ਸੰਨ 1965 ਵਿਚ ਲੰਡਨ ਤੋਂ ਸ਼ੁਰੂ ਹੋਇਆ ਅਤੇ ਅੱਜ ਯੂਕੇ ਵਿਚ 330 ਤੋਂ ਵੱਧ ਆਊਟਲੈੱਟ ਦੇ ਨਾਲ 13 ਹੋਰ ਦੇਸ਼ਾਂ ਵਿਚ ਵੀ ਇਸ ਦੀ ਮੌਜੂਦਗੀ ਹੈ। ਰੋਹਨ ਨੇ ਅੱਗੇ ਦੱਸਿਆ ਕਿ ਦੇਸ਼ ’ਚ ਪੰਜਾਬ ਦੀ ਮਾਰਕੀਟ ਹਮੇਸ਼ਾ ਤੋਂ ਸਾਡੇ ਲਈ ਅਹਿਮ ਰਹੀ ਹੈ ਅਤੇ ਖ਼ਾਸ ਤੌਰ ’ਤੇ ਅੰਮ੍ਰਿਤਸਰ ਨੂੰ ਲਜ਼ੀਜ਼ ਅਤੇ ਵੱਖਰੇ ਸੁਆਦ ਕਰਕੇ ਪੰਜਾਬ ਦੀ ਫੂਡ ਕੈਪੀਟਲ ਵੀ ਕਿਹਾ ਜਾਂਦਾ ਹੈ। ਜਿਸ ਦੇ ਨਾਲ ਟੂਰਿਸਟ ਡੈਸਟੀਨੇਸ਼ਨ ਵਜੋਂ ਦੇਖਦਿਆਂ ਬ੍ਰਾਂਡ ਨੇ ਇਸ ਨੂੰ ਆਪਣੇ ਵਿਸਥਾਰ ਲਈ ਚੁਣਿਆ ਹੈ। ਕੁਮਾਰ ਅਤੇ ਸ਼ੰਭਵੀ ਨੇ ਦੱਸਿਆ ਕਿ ਨਵੇਂ ਰੈਸਟੋਰੈਂਟ ਦੇ ਮੈਨਿਊ ਵਿਚ ‘ਡੋਅ ਬਾਲਜ਼’, ‘ਰੋਮਾਨਾ’ ਪੀਜ਼ਾ, ਹੱਥ ਨਾਲ ਬਣਿਆ ਪਾਸਤਾ, ਸਲਾਦ, ਡਿਜ਼ਰਟ ਦੇ ਨਾਲ ਕਾਫੀ ਵੀ ਸ਼ਾਮਿਲ ਹੈ। ‘ਪੀਜ਼ਾ ਫਾਰ 2’ ਦੀ ਕੀਮਤ ₹495 ਤੋਂ ਸ਼ੁਰੂ ਹੁੰਦੀ ਹੈ। ਰੈਸਟੋਰੈਂਟ ਰੋਜ਼ਾਨਾ ਸਵੇਰੇ 11:30 ਤੋਂ ਰਾਤ 11:3 0 ਵਜੇ ਤੱਕ ਡਾਈਨ-ਇਨ ਅਤੇ ਡਿਲੀਵਰੀ ਲਈ ਉਪਲਬੱਧ ਰਹੇਗਾ।
ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ – ਸੀ.ਪੀ. ਗਿੱਲ ਅਗਲੀ ਖ਼ਬਰ ਲੁਹਾਰਕਾ ਰੋਡ-ਗੁਮਟਾਲਾ ਲਿੰਕ ਸੜਕ ਦੇ ਨਿਰਮਾਣ ਨਾਲ ਵੱਡੀ ਸਮੱਸਿਆ ਦਾ ਹੱਲ ਹੋਵੇਗਾ : ਹਰਮਨ ਗੁਮਟਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।