18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤਿੰਨ ਮਹੀਨਿਆਂ ਤੋਂ ਨਹੀਂ ਮਿਲੀਆਂ ਈ.ਐੱਸ.ਆਈ. ਹਸਪਤਾਲ ਦੇ ਡਾਕਟਰਾਂ ਸਮੇਤ ਸਮੁੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)-ਇੱਥੇ ਈ. ਐੱਸ.

ਅਜੀਤ ਡੈਸਕ 18-08-2026
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)-ਇੱਥੇ ਈ.ਐੱਸ.ਆਈ. ਹਸਪਤਾਲ ਦੇ ਡਾਕਟਰਾਂ , ਨਰਸਿੰਗ ਸਟਾਫ, ਦਰਜ਼ਾ ਚਾਰ ਤੇ ਹੋਰ ਸਟਾਫ ਦੀਆਂ ਤਨਖਾਹਾਂ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਹਨ, ਜਿਸ ਕਾਰਨ ਮੁਲਾਜ਼ਮਾਂ ‘ਚ ਹਾਹਾਕਾਰ ਮੱਚ ਗਈ ਤੇ ਇੱਥੇ ਈ.ਐੱਸ.ਆਈ. ਹਸਪਤਾਲ ਦੇ ਬਾਹਰ ਡਾਕਟਰਾਂ ਤੇ ਹੋਰ ਸਟਾਫ ਵਲੋਂ ਸਮੂਹਿਕ ਤੌਰ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਵਿਸ ਸੁਬਾਰਡੀਨੇਟ ਫੈਡਰੇਸ਼ਨ ਦੇ ਆਗੂ ਸਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਕਿਸੇ ਅਦਾਲਤੀ ਮਾਮਲੇ ‘ਚ 9 ਮੁਲਾਜ਼ਮਾਂ ਦਾ ਮਾਮਲਾ ਵਿਚਾਰ ਅਧੀਨ ਹੈ, ਜਦੋਂ ਕਿ ਅਦਾਲਤ ਵਲੋਂ ਈ.ਐੱਸ.ਆਈ. ਦਾ ਹੈੱਡ ਹੀ ਸੀਲ ਕਰ ਦਿੱਤਾ ਗਿਆ, ਜਿਸ ਕਾਰਨ ਖਜ਼ਾਨਾ ਦਫਤਰ ਤੋਂ ਕਿਸੇ ਵੀ ਮੁਲਾਜਮ ਦੀ ਤਨਖਾਹ ਨਹੀਂ ਜ਼ਾਰੀ ਕੀਤੀ ਗਈ। ਉਨ੍ਹਾਂ ਕਿਹ ਕਿ ਜੇਕਰ ਕੋਈ ਮਾਮਲਾ ਹੈ ਤਾਂ ਇਸ ਲਈ ਪੂਰੇ ਸਟਾਫ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਦੇ ਚੁੱਲ੍ਹੇ ਠੰਢੇ ਪੈ ਰਹੇ ਹਨ ਅਤੇ ਉਨ੍ਹਾਂ ਨੂੰ ਰੋਜ਼ੀ ਰੋਟ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਇਸ ਮੌਕੇ ਧਰਨੇ ‘ਚ ਜਨ: ਸਕੱਤਰ ਨਰਿੰਦਰ ਸਿੰਘ, ਨਰਸਿੰਗ ਸਟਾਫ ਤੋਂ ਸੁਖਵਿੰਦਰ ਕੌਰ ਸੋਹੀ, ਗੁਰਿੰਦਰਜੀਤ ਸਿੰਘ, ਸਰਬਜੀਤ ਕੌਰ, ਮਨਿੰਦਰ ਕੌਰ, ਮਨਦੀਪ ਕੌਰ, ਸੁਰਿੰਦਰ ਕੌਰ, ਡਾ: ਹਰਕੀਰਤ , ਡਾ: ਸੁਨੀਤਾ, ਡਾ: ਅਰਸ਼ਦੀਪ ਸਿੰਘ, ਦਰਜਾ ਚਾਰ ਦੀਪਕ ਕੁਮਾਰ, ਕੁਲਵੰਤ ਸਿੰਘ, ਐਲ.ਐਲ.ਟੀ. ਯੂਨੀਅਨ ਤੋਂ ਪੀਟਰ ਮਸੀਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਐੱਲ. ਸੰਤੋਸ਼ ਦੀ ਪੰਜਾਬ ਫੇਰੀ ਨੂੰ ਲੈ ਕੇ ਭਾਜਪਾ ਦੀ ਬੈਠਕ ਅਗਲੀ ਖ਼ਬਰ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਿਖੇ ਭਾਦੋਂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।