ਅੰਮ੍ਰਿਤਸਰ, 11 ਅਗਸਤ (ਅ.ਬ.)- ਪਿਜ਼ਾਐਕਸਪ੍ਰੈੱਸ, ਯੂ.ਕੇ. ਦਾ ਨੰਬਰ 1 ਪਿਜ਼ਾ ਬ੍ਰਾਂਡ, ਨੇ ਅੰਮ੍ਰਿਤਸਰ ’ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹ ਕੇ ਪੰਜਾਬ ’ਚ ਆਪਣੀ ਮੌਜੂਦਗੀ ਵਧਾਈ ਹੈ। ਨੇਕਸਸ ਅੰਮ੍ਰਿਤਸਰ ਮਾਲ ਵਿੱਚ ਸਥਿਤ ਇਹ ਨਵਾਂ ਰੈਸਟੋਰੈਂਟ ਭਾਰਤ ਵਿੱਚ ਪਿਜ਼ਜ਼ਾਐਕਸਪ੍ਰੈੱਸ ਦਾ 39ਵਾਂ ਆਊਟਲੈੱਟ ਹੈ ਅਤੇ ਦੇਸ਼ ਭਰ ਵਿੱਚ ਪਿਜ਼ਾਐਕਸਪ੍ਰੈੱਸ ਬ੍ਰਾਂਡ ਦੇ ਲਗਾਤਾਰ ਹੋ ਰਹੇ ਵਿਕਾਸ ਨੂੰ ਦਰਸਾਉਂਦਾ ਹੈ । 1965 ’ਚ ਲੰਡਨ ਦੇ ਸੋਹੋ ’ਚ ਵਾਰਡੋਰ ਸਟ੍ਰੀਟ ’ਤੇ ਪੀਟਰ ਬੌਇਜ਼ੋਟ ਵਲੋਂ ਸ਼ੁਰੂ ਕੀਤਾ ਗਿਆ ਪਿਜ਼ਜ਼ਾਐਕਸਪ੍ਰੈੱਸ, ਯੂ.ਕੇ. ਦੇ ਸਭ ਤੋਂ ਜਾਣੇ-ਪਛਾਣੇ ਰੈਸਟੋਰੈਂਟ ਬ੍ਰਾਂਡਾਂ ’ਚੋਂ ਇੱਕ ਬਣ ਗਿਆ ਹੈ । ਅੱਜ ਇਹ ਯੂ.ਕੇ. ਭਰ ਵਿੱਚ 450 ਤੋਂ ਵੱਧ ਰੈਸਟੋਰੈਂਟ ਚਲਾਉਂਦਾ ਹੈ ਅਤੇ ਦੁਨੀਆ ਭਰ ਦੇ 13 ਦੇਸ਼ਾਂ ਵਿੱਚ ਮੌਜੂਦ ਹੈ । ਅੰਮ੍ਰਿਤਸਰ ਵਿੱਚ ਪਿਜ਼ਾਐਕਸਪ੍ਰੈੱਸ ਦੇ ਨਵੇਂ ਆਊਟਲੈੱਟ ਦੀ ਸ਼ੁਰੂਆਤ ’ਤੇ ਰੋਹਨ ਪੇਵੇਕਰ, ਸੀ.ਈ.ਓ., ਗੁਰਮੇ ਇਨਵੈਸਟਮੈਂਟਸ ਹਾਸਪਿਟੈਲਿਟੀ ਗਰੁੱਪ (ਜੀਆਈਐਚਜੀ) ਨੇ ਕਿਹਾ ਕਿ “ਅੰਮ੍ਰਿਤਸਰ ’ਚ ਸਾਡੇ ਪਹਿਲੇ ਪਿਜ਼ਾਐਕਸਪ੍ਰੈੱਸ ਰੈਸਟੋਰੈਂਟ ਦਾ ਖੁੱਲ੍ਹਣਾ ਸਾਡੇ ਵਿਸਥਾਰ ਦੇ ਸਫ਼ਰ ’ਚ ਇੱਕ ਅਹਿਮ ਪੜਾਅ ਹੈ।