04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਤਾਲਿਬਾਨ ਵਿਰੁੱਧ ਜਾਰੀ ਰਹੇਗਾ ਆਪ੍ਰੇਸ਼ਨ ਗ਼ਜ਼ਬ ਲਿਲ-ਹੱਕ-ਸ਼ਾਹਬਾਜ਼ ਸ਼ਰੀਫ਼ <br/>

ਕਮਾਂਡ ਐਂਡ ਸਟਾਫ਼ ਕਾਲਜ ਕੋਇਟਾ ਵਿਖੇ ਸ਼ਾਹਬਾਜ਼ ਸ਼ਰੀਫ਼, ਆਸਿਮ ਮੁਨੀਰ, ਖ਼ਵਾਜਾ ਆਸਿਫ਼, ਅਤਾਉੱਲਾ ਤਰਾਰ, ਸਰਫ਼ਰਾਜ਼ ਬੁਗਤੀ ਤੇ ਹੋਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 22-05-2026
ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪਾਕਿ ਦਾ ਆਪ੍ਰੇਸ਼ਨ ਗ਼ਜ਼ਬ ਲਿਲ-ਹੱਕ ਪੂਰੇ ਦਿ੍ੜ ਇਰਾਦੇ ਨਾਲ ਜਾਰੀ ਹੈ | ਉਨ੍ਹਾਂ ਨੇ ਅਫ਼ਗਾਨ ਤਾਲਿਬਾਨ ਸ਼ਾਸਕਾਂ 'ਤੇ ਦੋਸ਼ ਲਗਾਇਆ ਕਿ ਉਹ ਅੱਤਵਾਦੀਆਂ ਨੂੰ ਸਮਰਥਨ ਦੇ ਰਹੇ ਹਨ, ਇਸ ਲਈ ਅਫ਼ਗਾਨਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੇ ਉਨ੍ਹਾਂ ਨਾਲ ਸੰਬੰਧਿਤ ਬੁਨਿਆਦੀ ਢਾਂਚਿਆਂ ਨੂੰ ਤਬਾਹ ਕਰਨ ਦੀ ਪਾਕਿਸਤਾਨੀ ਫ਼ੌਜ ਦੀ ਕਾਰਵਾਈ ਜਾਰੀ ਰਹੇਗੀ | ਸ਼ਰੀਫ਼ ਨੇ ਇਹ ਟਿੱਪਣੀਆਂ ਕਮਾਂਡ ਐਂਡ ਸਟਾਫ਼ ਕਾਲਜ ਕੋਇਟਾ ਦਾ ਦੌਰਾ ਕਰਨ ਮੌਕੇ ਕੀਤੀਆਂ | ਉਨ੍ਹਾਂ ਦੇ ਨਾਲ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ, ਰੱਖਿਆ ਮੰਤਰੀ ਖ਼ਵਾਜਾ ਆਸਿਫ਼, ਸੂਚਨਾ ਮੰਤਰੀ ਅਤਾਉੱਲਾ ਤਰਾਰ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਵੀ ਸਨ | ਉਨ੍ਹਾਂ ਨੇ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਦੇ ਸੋਹਲੇ ਗਾਉਂਦਿਆਂ ਦਾਅਵਾ ਕੀਤਾ ਕਿ ਭਾਰਤ ਵਿਰੁੱਧ ਆਪ੍ਰੇਸ਼ਨ ਮਾਰਕਾ-ਏ-ਹੱਕ ਦੌਰਾਨ ਕਈ ਖੇਤਰਾਂ 'ਚ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ |

ਪਿਛਲੀ ਖ਼ਬਰ ਬਿਹਾਰ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲੱਖਾ ਵਲੋਂ... ਅਗਲੀ ਖ਼ਬਰ ਐੱਨ.ਆਈ.ਆਰ.ਸੀ. ਦੀ ਅੰਮਿ੍ਤਸਰ ਸ਼ਾਖਾ ਵਲੋਂ 'ਇੰਟਰਨੈਸ਼ਨਲ ਟੈਕਸੇਸ਼ਨ' 'ਤੇ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।