11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਇੰਟਰਨਸ਼ਿਪ ਰਾਹੀਂ ਚੁਣੇ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਨਗਰ ਨਿਗਮ ਅੰਮਿ੍ਤਸਰ 'ਚ ਦੇ ਰਹੇ ਸੇਵਾ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਸੱਤ ਵਿਦਿਆਰਥੀ ਇਸ ਸਮੇਂ ਇਕ ਇੰਟਰਨਸ਼ਿਪ ਪ੍ਰੋਗਰਾਮ ਰਾਹੀਂ ਨਗਰ ਨਿਗਮ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਉਨ੍ਹਾਂ ਨੂੰ ਮੈਟਰੋਪੋਲਿਸ ਮੀਡੀਆ ਦੁਆਰਾ ਇਸ ਇੰਟਰਨਸ਼ਿਪ ਲਈ ਚੁਣਿਆ ਗਿਆ ਸੀ | ਇਸ ਚੋਣ ਦੀ ਸ਼ਲਾਘਾ ਕਰਦੇ ਹੋਏ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਪਹਿਲਕਦਮੀ ਹੈ ਜੋ ਵਿਦਿਆਰਥੀਆਂ ਨੂੰ ਨਾ ਸਿਰਫ਼ ਆਪਣੀ ਅਕਾਦਮਿਕ ਸਮਝ ਨੂੰ ਅਸਲ ਜੀਵਨ ਦੇ ਦਿ੍ਸ਼ਾਂ ਨਾਲ ਜੋੜਨ ਦੇ ਯੋਗ ਬਣਾਏਗੀ, ਸਗੋਂ ਨਾਗਰਿਕ ਸੇਵਾਵਾਂ ਦੀਆਂ ਬਾਰੀਕੀਆਂ ਨੂੰ ਵੀ ਸਮਝਣ ਦੇ ਯੋਗ ਬਣਾਏਗੀ | ਅਜਿਹੀਆਂ ਇੰਟਰਨਸ਼ਿਪਾਂ ਉਨ੍ਹਾਂ ਦੇ ਸੰਪੂਰਨ ਵਿਕਾਸ 'ਚ ਇਕ ਮੀਲ ਪੱਥਰ ਸਾਬਤ ਹੋਣਗੀਆਂ | ਉਨ੍ਹਾਂ ਅੱਗੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ ਹਮੇਸ਼ਾਂ ਉਨ੍ਹਾਂ ਮੌਕਿਆਂ ਨੂੰ ਉਤਸ਼ਾਹਿਤ ਕੀਤਾ ਹੈ ਜੋ ਵਿਦਿਆਰਥੀਆਂ 'ਚ ਲੀਡਰਸ਼ਿਪ, ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਭਾਵਨਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ | ਇੰਟਰਨਸ਼ਿਪ ਕੋਆਰਡੀਨੇਟਰ ਡਾ. ਸ਼ਿਵਾਨੀ ਸਨਨ ਨੇ ਦੱਸਿਆ ਕਿ ਆਕਾਸ਼ਦੀਪ, ਸਹਿਜ ਮਹਿਤਾ, ਸਾਹਿਲ ਕੁਮਾਰ, ਰਕਸ਼ਿਤ ਕਾਲੀਆ, ਕਰਮਵੀਰ ਕੁਮਾਰ, ਰੰਜਨ ਕੁਮਾਰ ਅਤੇ ਆਕਾਸ਼ ਇਸ ਸਮੇਂ ਕਾਰਪੋਰੇਸ਼ਨ 'ਚ ਸਿਟੀ ਕੋਆਰਡੀਨੇਟਰ ਅਤੇ ਆਊਟਰੀਚ ਵਰਕਰ ਵਜੋਂ ਸੇਵਾ ਨਿਭਾ ਰਹੇ ਹਨ | ਇਹ ਵਿਦਿਆਰਥੀ ਘਰ-ਘਰ ਪਹੁੰਚ ਰਾਹੀਂ ਜਨਤਕ ਭਾਗੀਦਾਰੀ ਨੂੰ ਵਧਾਉਣ ਅਤੇ ਜਨਤਾ 'ਚ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਹਨ | ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਵਿਕਰਮ ਸ਼ਰਮਾ ਅਤੇ ਆਈ.ਆਈ.ਸੀ. ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਆਉਣ ਵਾਲੇ ਮਹੀਨਿਆਂ 'ਚ ਇਸ ਇੰਟਰਨਸ਼ਿਪ ਪ੍ਰੋਗਰਾਮ ਦਾ ਵਿਸਤਾਰ ਕਰਕੇ ਹੋਰ ਵਿਦਿਆਰਥੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ |

ਪਿਛਲੀ ਖ਼ਬਰ ਅਕਸ਼ੈ ਸ਼ਰਮਾ ਨੇ ਕੀਤੀ 'ਮੇਰਾ ਬੂਥ ਸਭ ਤੋਂ ਮਜ਼ਬੂਤ' ਅਭਿਆਨ ਤਹਿਤ ਬੈਠਕ <br/> ਅਗਲੀ ਖ਼ਬਰ ਸੁਲਤਾਨਵਿੰਡ ਦੇ ਮੇਨ ਬਾਜ਼ਾਰ 'ਚ ਕੂੜੇ ਦੇ ਲੱਗੇ ਅੰਬਾਰ, ਬਦਬੂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।