ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਅਕਸ਼ੈ ਸ਼ਰਮਾ ਨੇ 'ਮੇਰਾ ਬੂਥ ਸਭ ਤੋਂ ਮਜ਼ਬੂਤ' ਮੁਹਿੰਮ ਤਹਿਤ ਗੰਡਾ ਸਿੰਘ ਵਾਲਾ, ਅਨੰਦ ਐਵੀਨਿਊ, ਪ੍ਰੀਤ ਨਗਰ ਅਤੇ ਹਲਕਾ ਉੱਤਰੀ ਦੇ ਹੋਰ ਇਲਾਕਿਆਂ ਵਿਚ ਬੈਠਕਾਂ ਕਰਕੇ ਲੋਕਾਂ ਨੂੰ ਜਾਗਰੂਕ ਵੋਟਿੰਗ, ਸਿੱਖਿਆ ਅਤੇ ਰੋਜ਼ਗਾਰ ਬਾਰੇ ਸੰਦੇਸ਼ ਦਿੱਤਾ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਨੌਜਵਾਨ ਅਤੇ ਬੂਥ ਵਰਕਰ ਮੌਜੂਦ ਸਨ | ਅਕਸ਼ੈ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੀ ਅਸਲੀ ਤਾਕਤ ਮਿਹਨਤਕਸ਼ ਲੋਕ ਹਨ ਅਤੇ ਅਸਲੀ ਵਿਕਾਸ ਸਿਰਫ਼ ਸੜਕਾਂ ਜਾਂ ਲਾਈਟਾਂ ਨਾਲ ਨਹੀਂ, ਸਗੋਂ ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਹੁੰਦਾ ਹੈ | ਉਨ੍ਹਾਂ ਨੇ ਸਰਕਾਰੀ ਸਿਹਤ ਪ੍ਰਣਾਲੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅੱਜ ਵੀ ਗਰੀਬ ਲੋਕਾਂ ਨੂੰ ਦਵਾਈਆਂ ਅਤੇ ਟੈਸਟਾਂ ਲਈ ਪਰੇਸ਼ਾਨ ਹੋਣਾ ਪੈਂਦਾ ਹੈ | ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਜਦੋਂ ਵੀ ਵੋਟਾਂ ਲੈਣ ਕੋਈ ਆਵੇ ਤੇ ਉਸਨੂੰ ਸਵਾਲ ਪੁੱਛੋ ਕਿ ਸਕੂਲ, ਹਸਪਤਾਲ ਅਤੇ ਰੋਜ਼ਗਾਰ ਕਿੱਥੇ ਹੈ | ਉਨ੍ਹਾਂ ਨੇ ਕਿਹਾ ਕਿ ਤੁਹਾਡੇ ਬਿਨਾ ਸ਼ਹਿਰ ਨਹੀਂ ਚੱਲ ਸਕਦਾ ਇਸ ਲਈ ਤੁਹਾਨੂੰ ਵੀ ਆਪਣੀ ਕਦਰ ਸਮਝਣੀ ਪਏਗੀ | ਇਸ ਮੌਕੇ ਪਾਵਨ ਕੁਮਾਰ ਹੈਪੀ ਸਰਪੰਚ, ਅਭੇ ਸੂਰੀ, ਸੂਰਜ ਵਧਵਾ, ਦਿਲਬਾਗ ਸਿੰਘ, ਰਾਜਪਾਲ ਸਿੰਘ, ਬਿੱਟੂ ਪ੍ਰਧਾਨ, ਕੁਲਵੰਤ ਸਿੰਘ, ਬੇਬੀ ਤੇ ਰਾਮ ਕਿ੍ਸ਼ਨ ਆਦਿ ਮੌਜੂਦ ਸਨ |