ਚੋਗਾਵਾਂ, 13 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੇਵਕ ਭਾਈ ਹਰਦਾਸ ਦੀ ਯਾਦ ਵਿਚ ਪਿੰਡ ਲੋਪੋਕੇ/ਕਰਨੋਲੀਆ ਵਿਖੇ ਵਿਸਾਖੀ ਅਤੇ ਖ਼ਾਲਸੇ ਦਾ ਸਾਜਨਾ ਦਿਹਾੜਾ ਐੱਨ.ਆਰ.ਆਈ. ਵੀਰਾਂ, ਸਮੂਹ ਨਗਰ ਲੋਪੋਕੇ ਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਦਿਆਲ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ | ਮੇਨ ਸੜਕ ਉਪਰ ਬਣੀ ਨਵੀਂ ਲੰਗਰ ਹਾਲ ਦੀ ਇਮਾਰਤ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸੱਜੇ ਜਿਸ ਵਿਚ ਭਾਈ ਦੀਦਾਰ ਸਿੰਘ ਪੰਜੂਰਾਏ, ਭਾਈ ਗੁਰਜੀਤ ਸਿੰਘ ਐੱਮ. ਏ. ਭਾਈ ਸ਼ਮਸ਼ੇਰ ਸਿੰਘ ਦੇ ਕਵੀਸ਼ਰੀ ਜਥੇ ਨੇ ਗੁਰੂ ਇਤਿਹਾਸ ਅਤੇ ਵਿਸਾਖੀ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਵਿਸਥਾਰ ਸਾਹਿਤ ਚਾਨਣਾ ਪਾਇਆ | ਆਏ ਹੋਏ ਜਥਿਆਂ ਤੇ ਹੋਰਨਾਂ ਨੂੰ ਪ੍ਰਧਾਨ ਦਿਆਲ ਸਿੰਘ, ਪਿਸ਼ੌਰਾ ਸਿੰਘ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਦਿਆਲ ਸਿੰਘ, ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਪੀ. ਏ. ਕੁਮਾਰ ਪਿਸ਼ੌਰਾ ਸਿੰਘ, ਅਜੈਬੀਰ ਸਿੰਘ ਸੰਧੂ, ਬਾਬਾ ਦਲਜੀਤ ਸਿੰਘ ਬਿੱਟੂ ਕਾਰ ਸੇਵਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਰਾਣਾ ਰਣਬੀਰ ਸਿੰਘ ਲੋਪੋਕੇ, ਸਰਪੰਚ ਗੁਰਸੇਵਕ ਸਿੰਘ ਗੈਵੀ, ਗੁਰਿੰਦਰ ਗਿੱਲ, ਸਰਵਣ ਸਿੰਘ ਬੱਬੂ, ਗੁਰਮੇਜ ਸਿੰਘ, ਚਮਕੌਰ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਬਲਬੀਰ ਸਿੰਘ, ਆੜਤੀ, ਹਰਨੇਕ ਸਿੰਘ, ਬਚਨ ਸਿੰਘ, ਬਾਬਾ ਸੁਰਜੀਤ ਸਿੰਘ ਹੇਤਮਪੁਰਾ, ਗ੍ਰੰਥੀ ਸ਼ਮਸ਼ੇਰ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਕੌਫੀ, ਪਕੌੜੇ, ਆਇਸਕ੍ਰੀਮ, ਕੋਲਡ ਡਰਿੰਕ, ਟਿੱਕੀਆਂ, ਗੋਲ ਗੱਪਿਆਂ ਸਮੇਤ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁੱਟ ਵਰਤੇ |