04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਿੰਪਾ ਦੀ ਅਗਵਾਈ ਹੇਠ ਪਿੰਡ ਭੈਣੀ ਰਾਮ ਦਿਆਲ ਵਿਖੇ ਕਾਂਗਰਸ ਦਾ ਵਿਸ਼ਾਲ ਇਕੱਠ <br/>

ਅਜੀਤ ਡੈਸਕ 15-04-2026
ਬਾਬਾ ਬਕਾਲਾ ਸਾਹਿਬ, 14 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਭੈਣੀ ਰਾਮਦਿਆਲ ਵਿਖੇ ਕਾਂਗਰਸੀ ਆਗੂ ਰਜਮਿੰਦਰ ਸਿੰਘ ਬਾਊ ਸ਼ਾਹ ਦੇ ਗ੍ਰਹਿ ਵਿਖੇ 2027 ਦੀਆਂ ਪੰਜਾਬ ਵਿਧਾਨ ਚੋਣਾਂ ਦੀ ਤਿਆਰੀ ਲਈ ਕਾਂਗਰਸ ਪਾਰਟੀ ਵਲੋਂ ਇਕ ਭਰਵਾਂ ਇਕੱਠ ਕੀਤਾ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ਪੁੱਜੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਨਾਲੋਂ ਗੁਜਰਾਤ ਦੀਆਂ ਚੋਣਾਂ ਦੀ ਜਿਆਦਾ ਚਿੰਤਾ ਨਜ਼ਰ ਆ ਰਹੀ ਹੈ | ਪੰਜਾਬ ਦੀ ਜਨਤਾ 2027 ਲਈ ਕਾਂਗਰਸ ਵੱਲ ਵੇਖ ਰਹੀ ਹੈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿਥੇ ਕਾਂਗਰਸ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਰਵਿੰਦਰ ਸਿੰਘ ਰਵੀ ਚੀਮਾ, ਸੋਨੂੰ ਭਲਾਈਪੁਰ, ਉਪ ਪ੍ਰਧਾਨ ਤਰਨ ਤਾਰਨ ਯੁੱਧਵੀਰ ਸਿੰਘ ਸਰਲੀ, ਉਪ ਪ੍ਰਧਾਨ ਤਰਨ ਤਾਰਨ ਅਰਜਨਬੀਰ ਸਿੰਘ ਸਰਾਂ, ਸਾ. ਬਲਾਕ ਪ੍ਰਧਾਨ ਰਈਆ ਮਾਸਟਰ ਸੰਤੋਖ ਸਿੰਘ ਚੀਮਾ, ਕਿਸਾਨ ਆਗੂ ਦਲਜੀਤ ਸਿੰਘ ਭੁੱਲਰ, ਸਾ. ਸਰਪੰਚ ਗੁਰਜੀਤ ਸਿੰਘ ਵੈਰੋਵਾਲ, ਸਾ. ਸਰਪੰਚ ਹਰਜਿੰਦਰ ਸਿੰਘ ਰਾਮਪੁਰ, ਵਰਿੰਦਰ ਸਿੰਘ ਜੋਤੀ ਢਿੱਲੋਂ ਬਿਆਸ, ਸਕੱਤਰ ਤਰਨ ਤਾਰਨ ਬਲਰਾਜ ਸਿੰਘ ਬਿਹਾਰੀਪੁਰ, ਸਾ. ਸਰਪੰਚ ਅਮਰੀਕ ਸਿੰਘ ਕਰਤਾਰਪੁਰ, ਸਾ. ਸਰਪੰਚ ਸੁਖਵਿੰਦਰ ਸਿੰਘ ਲਾਡੀ ਸੱਤੋਵਾਲ, ਰਘਬੀਰ ਸਿੰਘ ਕਿੱਟਾ ਸੇਰੋਂ, ਸਰਪੰਚ ਮਲਕੀਤ ਸਿੰਘ ਸ਼ਾਹਪੁਰ, ਪ੍ਰਧਾਨ ਅਜੀਤ ਸੇਰੋਂ ਬਾਗਾ, ਸੁਲੱਖਣ ਸਿੰਘ ਜਮਾਲਪੁਰ, ਧਰਮਿੰਦਰ ਸਿੰਘ ਟਪਿਆਲਾ ਤੇ ਹੋਰ ਬਹੁਤ ਸਾਰੇ ਵਰਕਰਾਂ ਨੇ ਭਾਗ ਲਿਆ |

ਪਿਛਲੀ ਖ਼ਬਰ ਲੋਪੋਕੇ 'ਚ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਲੈਕਚਰ ਅਤੇ ਭਾਸ਼ਨ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।