ਬਾਬਾ ਬਕਾਲਾ ਸਾਹਿਬ, 14 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਇੰਜ. ਮਨਜੀਤ ਸਿੰਘ ਸੰਧੂ ਜੇ.ਈ. ਬਾਬਾ ਬਕਾਲਾ ਸਾਹਿਬ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋ: ਲਿਮਿ: ਰਈਆ ਮੰਡਲ ਬਿਆਸ ਤੋਂ ਬਤੌਰ ਜੇ.ਈ./ਹੈੱਡ ਡਰਾਫਟਸਮੈਨ ਸੇਵਾ ਮੁਕਤ ਹੋਏ ਹਨ, ਉਨ੍ਹਾਂ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਸਮਾਰੋਹ ਗਗਨ ਪੈਲੇਸ ਬਾਬਾ-ਬਕਾਲਾ ਸਾਹਿਬ ਵਿਖੇ ਹੋਇਆ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਗ, ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਗੁਰਪ੍ਰਤਾਪ ਸਿੰਘ ਸੰਧੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ, ਚੇਅਰਮੈਨ ਹਰਿੰਦਰ ਸਿੰਘ ਬੱਬੂ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਬਾਬਾ ਜਗਤਾਰ ਸਿੰਘ ਨਾਥ ਦੀ ਖੂਹੀ ਤੋਂ ਇਲਾਵਾ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਪੰਜਾਬ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ, ਸੀਨੀ: ਮੀਤ ਪ੍ਰਧਾਨ ਹਰਪਿੰਦਰ ਸਿੰਘ ਚਾਹਲ, ਸਰਪੰਚ ਇਕਬਾਲ ਸਿੰਘ ਬੱਲ ਸਾਬਕਾ ਸਰਕਲ ਸੁਪਰਡੈਂਟ, ਤੇਜਿੰਦਰ ਸਿੰਘ ਸੇਖੋਂ ਜੁਆਇੰਟ ਫੋਰਮ ਮੈਂਬਰ, ਗੁਰਬਚਨ ਸਿੰਘ ਬਾਠ ਸਾਬਕਾ ਜੇ.ਈ, ਮਲੂਕ ਸਿੰਘ, ਇੰਜ: ਰਾਜ ਕੁਮਾਰ, ਇੰਜੀ: ਅਸ਼ੀਸ਼ ਕੁਮਾਰ, ਇੰਜੀ: ਗੁਰਜਿੰਦਰ ਸਿੰਘ (ਤਿੰਨੇ ਸੀਨੀ: ਕਾਰਜਕਾਰੀ ਇੰਜੀ:) ਸ੍ਰੀ ਰਾਜੀਵ ਕੁਮਾਰ, ਸ੍ਰੀਮਤੀ ਗੋਲਡੀ, ਕਿਸਾਨ ਆਗੂ ਦਲਬੀਰ ਸਿੰਘ ਬੇਦਾਦਪੁਰ, ਚਰਨ ਸਿੰਘ ਕਲੇਰ, ਸ਼ੈਲਿੰਦਰਜੀਤ ਸਿੰਘ ਰਾਜਨ, ਪਰਮਜੀਤ ਸਿੰਘ ਰੱਖੜਾ, ਗੁਰਪ੍ਰੀਤ ਸਿੰਘ ਧੰਜਲ, ਕੌਂਸਲਰ ਗੁਰਮੀਤ ਸਿੰਘ ਪਨੇਸਰ ਆਦਿ ਬੁਲਾਰਿਆਂ ਨੇ ਇੰਜੀ: ਮਨਜੀਤ ਸਿੰਘ ਸੰਧੂ ਜੇ.ਈ. ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ |