ਚਮਿਆਰੀ, 14 ਅਪ੍ਰੈਲ (ਜਗਪ੍ਰੀਤ ਸਿੰਘ)-ਅਨਾਜ ਮੰਡੀ ਚਮਿਆਰੀ ਵਿਚ ਆਈ ਕਣਕ ਦੀ ਖ਼ਰੀਦ ਸਰਕਾਰੀ ਏਜੰਸੀ ਪਨਗ੍ਰੇਨ ਵਲੋਂ ਐੱਸ.ਡੀ.ਐਮ. ਅਜਨਾਲਾ ਅਸ਼ੋਕ ਕੁਮਾਰ, ਸਕੱਤਰ ਅਮਨਦੀਪ ਸਿੰਘ ਕੌੜਾ, ਇੰਸਪੈਕਟਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੰਡੀ ਵਿਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਖ਼ਰੀਦ ਦੌਰਾਨ ਕਿਸਾਨਾਂ ਤੇ ਅੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਗੁਰਜੰਟ ਸਿੰਘ ਸੋਹੀ, ਗੁਰਪ੍ਰੀਤ ਸਿੰਘ ਢਿੱਲੋਂ ਚਮਿਆਰੀ, ਸੁਖਰਾਜ ਸਿੰਘ ਛਿੰਨਾ, ਜ਼ੈਲਦਾਰ ਜਰਨੈਲ ਸਿੰਘ ਵੜੈਚ, ਮੁਖਤਾਰ ਸਿੰਘ ਮੁਕਾਮ, ਸੁਖਰਾਜ ਸਿੰਘ ਬਰਾੜ ਨਵਾਂ ਪਿੰਡ, ਕਿਸਾਨ ਹਰਪਾਲ ਸਿੰਘ ਰਾਏਪੁਰ, ਨਿਰਮਲ ਸਿੰਘ ਸੋਹਲ, ਗੁਰਦੇਵ ਸਿੰਘ ਸੰਧੂ, ਮਨਵੀਰ ਸਿੰਘ ਰਵੀ ਬੱਲ, ਅਰਜਨ ਸਿੰਘ ਢਿੱਲੋਂ, ਦਲਜਿੰਦਰ ਸਿੰਘ ਸੰਧੂ, ਬਲਦੇਵ ਸਿੰਘ ਸੋਹੀ, ਮਨਦੀਪ ਸਿੰਘ ਦੀਪ, ਮਨਪ੍ਰੀਤ ਸਿੰਘ ਰੰਧਾਵਾ, ਪਰਮਜੀਤ ਸਿੰਘ ਮਾਨ, ਦਿਲਬਾਗ ਸਿੰਘ ਮਾਨ, ਸੁਖਦੇਵ ਸਿੰਘ ਚਮਿਆਰੀ, ਬਲਬੀਰ ਸਿੰਘ ਢਿੱਲੋਂ, ਹਰਪਾਲ ਸਿੰਘ ਖਾਨੋਵਾਲ ਆਦਿ ਹਾਜ਼ਰ ਸਨ |