ਚੌਕ ਮਹਿਤਾ, 14 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਦਾਣਾ ਮੰਡੀ ਮਹਿਤਾ ਵਿਖੇ ਸੁਖਦੇਵ ਸਿੰਘ ਐਂਡ ਸੰਨਜ਼ ਵਲੋਂ ਕਣਕ ਦੀ ਖ੍ਰੀਦ ਸ਼ੁਰੂ ਕੀਤੀ ਗਈ | ਇਸ ਦੌਰਾਨ ਫਰਮ ਮਾਲਕ ਤੇ ਆੜ੍ਹਤੀ ਐਸੋਸੀਏਸ਼ਨ ਮਹਿਤਾ ਦੇ ਪ੍ਰਧਾਨ ਸੁਖਦੇਵ ਸਿੰਘ ਬੁੱਟਰ ਨੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਬੇਨਤੀ ਕੀਤੀ ਤੇ ਹਾਜ਼ਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਬਾਬਾ ਦਲਜੀਤ ਸਿੰਘ, ਸਰਪੰਚ ਪ੍ਰਗਟ ਸਿੰਘ ਬੱਲ, ਮੰਗਲ ਸਿੰਘ ਬਲਾਕ ਸੰਮਤੀ ਮੈਂਬਰ, ਰਾਜਬੀਰ ਸਿੰਘ ਉਦੋਨੰਗਲ, ਜਤਿੰਦਰ ਸਿੰਘ ਲੱਧਾ ਮੁੰਡਾ, ਗੁਰਜ਼ਿੰਦਰ ਸਿੰਘ ਕੋਹਾਟਵਿੰਡ, ਗੁਰਮੁਖ ਸਿੰਘ ਸਾਬਾ, ਗੁਰਵੇਲ ਸਿੰਘ, ਕੇਵਲ ਕਿ੍ਸ਼ਨ, ਬਲਜਿੰਦਰ ਸਿੰਘ ਹੈਪੀ, ਗੁਰਮੀਤ ਸਿੰਘ ਨੰਗਲੀ, ਰਜਿੰਦਰ ਸਿੰਘ ਉਦੋ ਨੰਗਲ, ਰਾਜਨਦੀਪ ਸਿੰਘ, ਹਰਪਾਲ ਸਿੰਘ ਜੱਜ, ਜਤਿੰਦਰ ਸਿੰਘ ਲੱਧਾ ਮੁੰਡਾ, ਕੁਲਵੰਤ ਸਿੰਘ, ਪਵਨ ਕੁਮਾਰ, ਅਮਿਤ ਸ਼ਰਮਾ, ਕਸ਼ਮੀਰੀ ਲਾਲ, ਜਸਬੀਰ ਸਿੰਘ, ਸੰਦੀਪ ਸਿੰਘ, ਮਹਿਤਾਬ ਸਿੰਘ, ਦਵਿੰਦਰ ਸਿੰਘ ਮੱਲੀ, ਬਲਵਿੰਦਰ ਸਿੰਘ, ਬਲਵਿੰਦਰ ਕੁਮਾਰ, ਮਾਸਟਰ ਸੁਖਦੇਵ ਸਿੰਘ, ਕੁਲਤਾਰਨ ਸਿੰਘ ਪੱਡਾ, ਬੌਬੀ ਜੈਨ, ਬੌਬੀ ਸਲੋਤਰਾ, ਕੁਲਦੀਪ ਸਿੰਘ ਬੁੱਟਰ, ਰਜਿੰਦਰ ਸਿੰਘ ਟੀਟੂ ਸ਼ਾਹ ਆਦਿ ਮੌਜੂਦ ਸਨ |