ਅੰਮਿ੍ਤਸਰ, 14 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਪੰਜ ਵਿਧਾਨ ਸਭਾ ਹਲਕਿਆਂ 'ਚ ਬੂਥ ਪੱਧਰ 'ਤੇ ਹੋਣ ਵਾਲੇ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਕੈਂਪਾਂ ਸੰਬੰਧੀ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਵਿਖੇ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵਲੋਂ ਕੀਤੀ ਗਈ | ਇਸ ਮੌਕੇ ਜਥੇਬੰਧਕ ਸਕੱਤਰ ਸ੍ਰੀਮੰਥਰੀ ਸ੍ਰੀਨਿਵਾਸਲੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਸ੍ਰੀਨਿਵਾਸਲੂ ਨੇ ਪਰਟੀ ਦੇ ਅਹੁਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਵਿਸਥਾਰ ਬਾਰੇ ਜਾਣਕਾਰੀ ਉਪਲਬਧ ਕੀਤੀ ਅਤੇ ਮਿਸ਼ਨ 2027 ਦੀਆਂ ਤਿਆਰੀਆਂ 'ਤੇ ਚਰਚਾ ਕੀਤੀ | ਸ੍ਰੀਨਿਵਾਸਲੂ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਵਰਕਰਾਂ ਨੂੰ ਜਥੇਬੰਧਕ ਤਾਕਤ, ਜਨਤਕ ਸੇਵਾ ਦੀ ਭਾਵਨਾ ਅਤੇ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਿਖਲਾਈ ਦੇਣਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਵਰਕਰਾਂ ਨੂੰ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕਰਦੇ ਹਨ | ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਡਿਤ ਦੀਨਦਿਆਲ ਉਪਾਧਿਆਏ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਅਟੁੱਟ ਮਾਨਵਤਾਵਾਦ ਦੇ ਸਿਧਾਂਤਾਂ ਨੂੰ ਫੈਲਾਉਣਾ ਹੈ, ਅਤੇ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਪਹੁੰਚਾਉਣਾ ਹੈ | ਇਸ ਦੌਰਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ, ਅੰਮਿ੍ਤਸਰ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਅਧੀਨ ਆਉਣ ਵਾਲੇ ਸਾਰੇ 21 ਭਾਜਪਾ ਮੰਡਲਾਂ ਵਿਚ ਮੰਡਲ ਪੱਧਰ 'ਤੇ ਇਹ ਵਰਕਸ਼ਾਪਾਂ ਲਗਾਏਗੀ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ ਅਤੇ ਸਲਿਲ ਕਪੂਰ, ਸੁਖਮਿੰਦਰ ਸਿੰਘ ਪਿੰਟੂ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਪਾਲ ਸਿੰਘ ਰੰਧਾਵਾ, ਕੁਮਾਰ ਅਮਿਤ, ਜਸਪਾਲ ਸਿੰਘ ਸ਼ੰਟੂ, ਸੰਜੇ ਸ਼ਰਮਾ, ਸਰਬਜੀਤ ਸਿੰਘ ਸ਼ੰਟੀ, ਮੀਨੂੰ ਸਹਿਗਲ, ਓਮ ਪ੍ਰਕਾਸ਼ ਅਨਾਰੀਆ, ਪਵਨ ਕੁਮਾਰ ਸ਼ਰਮਾ, ਮਨਜੀਤ ਕੌਰ ਥਿੰਦ, ਜੋਤੀ ਬਾਲਾ, ਸਤਪਾਲ ਡੋਗਰਾ, ਵਿੱਕੀ ਕਪੂਰ, ਯੁਵਾ ਮੋਰਚਾ ਦੇ ਪ੍ਰਧਾਨ ਗੌਰਵ ਗਿੱਲ, ਮਹਿਲਾ ਮੋਰਚਾ ਪ੍ਰਧਾਨ ਸ਼ਰੂਤੀ ਵਿਜ, ਅਰਾਧਨ ਸਿੰਘ ਵਰਿੰਦਰ ਸਿੰਘ, ਵਰਿੰਦਰ ਸਿੰਘ ਪ੍ਰਧਾਨ, ਵਰਿੰਦਰ ਸਿੰਘ ਆਦਿ ਹਾਜ਼ਰ ਸਨ |