ਅੰਮਿ੍ਤਸਰ, 14 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਜਨ ਕਲਿਆਣ ਸੰਗਠਨ ਅਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵਲੋਂ ਜਲਿ੍ਹਆਂਵਾਲਾ ਬਾਗ ਹੱਤਿਆ ਕਾਂਡ ਦੇ ਗੁਮਨਾਮ ਸ਼ਹੀਦਾਂ ਦੇ ਪ੍ਰਤੀ ਸ਼ਰਧਾਂਜਲੀ ਸਭਾ ਕਰਵਾਈ ਗਈ | ਸੰਸਥਾਪਕ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਗੁਮਨਾਮ ਸ਼ਹੀਦਾਂ ਦੀ ਅਮਰ ਗਾਥਾ ਦੀ ਅਮਰ ਜੋਤ ਭਾਰਤ ਮਾਤਾ ਦੇ ਹਿਰਦੇ 'ਚ ਜਗਦੀ ਰਹੇਗੀ | ਇਹ ਅਮਰ ਜੋਤ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਭਗਤੀ ਦੀ ਪ੍ਰੇਰਣਾ ਦਾ ਸਰੋਤ ਹੈ | ਜਨਰਲ ਸਕੱਤਰ ਡੋਲੀ ਭਾਟੀਆ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡੀ ਆਜ਼ਾਦੀ ਸ਼ਹੀਦਾਂ ਦੇ ਲਹੂ ਨਾਲ ਸਿੰਚੀ ਗਈ ਹੈ, ਜਿਸਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ | ਇਸ ਮੌਕੇ ਸਹਿ ਸਕੱਤਰ ਜਨਕ ਜੋਸ਼ੀ, ਖਜ਼ਾਨਚੀ ਸਰੋਜ ਚਾਵਲਾ ਸਮੇਤ ਹੋਰ ਅਹੁਦੇਦਾਰ ਮਨਜੀ, ਪਿ੍ੰਸੀਪਲ ਮੋਨਿਕਾ ਸ੍ਰੀਧਰ, ਸੋਨੀਆ ਮਲਹੀ, ਪ੍ਰਵੀਣ ਕੁਮਾਰੀ, ਮਨਸਾ ਤਿਵਾਰੀ, ਨੀਰਜ ਸੇਠ, ਮਨਜੀਤ ਚੰਡੋਕ, ਰਿੰਪੀ ਰਾਜਪੂਤ, ਅਲਕਾ ਸ਼ਰਮਾ, ਮੀਣਾ, ਜਸਬੀਰ ਕੌਰ, ਸਰੋਜ ਬਾਲਾ, ਸੁਮਨ ਕੁਮਾਰੀ, ਰੀਨਾ ਠਾਕੁਰ ਅਤੇ ਪ੍ਰਭਾ ਕੁਮਾਰੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਯਾਦ 'ਚ ਅਰਦਾਸ ਕੀਤੀ | ਸਮਾਗਮ ਦਾ ਸਮਾਪਨ ਰਾਸ਼ਟਰਗਾਨ ਨਾਲ ਕੀਤਾ ਗਿਆ |